ਭੀੜ ਘਟਾਉਣ ਲਈ ਰੇਲਵੇ ਚਲਾ ਰਿਹੈ ਖਾਸ ਰੇਲ ਗੱਡੀਆਂ
ਜਾਸ, ਜਲੰਧਰ : ਰੇਲਵੇ
Publish Date: Thu, 09 Apr 2026 08:59 PM (IST)
Updated Date: Thu, 09 Apr 2026 09:02 PM (IST)
ਜਾਸ, ਜਲੰਧਰ : ਰੇਲਵੇ ਵੱਲੋਂ ਪੰਜ ਖਾਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਯਾਤਰੀਆਂ ਨੂੰ ਸੀਟਾਂ ਨਾ ਮਿਲਣ ਕਾਰਨ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਨ੍ਹਾਂ ਵਿੱਚੋਂ ਜਲੰਧਰ ’ਚੋਂ ਲੰਘਣ ਵਾਲੀ ਸਿਰਫ ਇਕ ਹੀ ਰੇਲ ਗੱਡੀ ਹੈ। ਇਸ ’ਚ ਫਿਰੋਜ਼ਪੁਰ ਕੈਂਟ ਤੋਂ ਝੰਜਰਪੁਰ ਲਈ 04620 ਹਫ਼ਤਾਵਾਰੀ ਖਾਸ ਰੇਲ ਗੱਡੀ ਸ਼ਾਮਲ ਹੈ। ਇਹ ਰੇਲ ਗੱਡੀ 18 ਅਪ੍ਰੈਲ ਤੋਂ 23 ਮਈ ਤੱਕ ਹਰ ਸ਼ਨਿਚਰਵਾਰ ਚਲਾਈ ਜਾਵੇਗੀ। ਇਹ ਫਿਰੋਜ਼ਪੁਰ ਕੈਂਟ ਤੋਂ ਦੁਪਹਿਰ 2:30 ਵਜੇ ਚੱਲ ਕੇ ਦੁਪਹਿਰ 4:35 ਵਜੇ ਜਲੰਧਰ ਸਟੇਸ਼ਨ ਪੁੱਜੇਗੀ। ਜਿੱਥੇ ਪੰਜ ਮਿੰਟਾਂ ਰੁਕਣ ਤੋਂ ਬਾਅਦ ਇਹ ਅੱਗੇ ਲਈ ਰਵਾਨਾ ਹੋਵੇਗੀ। ਇਸੇ ਤਰ੍ਹਾਂ ਝੰਜਰਪੁਰ ਤੋਂ ਫਿਰੋਜ਼ਪੁਰ ਕੈਂਟ ਲਈ ਖਾਸ ਰੇਲ ਗੱਡੀ 04619 ਨੂੰ 20 ਅਪ੍ਰੈਲ ਤੋਂ 25 ਮਈ ਤੱਕ ਹਰ ਸੋਮਵਾਰ ਚਲਾਇਆ ਜਾਵੇਗਾ। ਇਹ ਝੰਜਰਪੁਰ ਤੋਂ ਤੜਕੇ ਇਕ ਵਜੇ ਚੱਲ ਕੇ ਅਗਲੇ ਦਿਨ ਸਵੇਰੇ 6:50 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਪੁੱਜੇਗੀ।
ਘੰਟਿਆਂਬੱਧੀ ਰੇਲਵੇ ਸਟੇਸ਼ਨ ’ਤੇ ਗੱਡੀਆਂ ਉਡੀਕਦੇ ਰਹੇ ਮੁਸਾਫਰ
ਜਾਸ, ਜਲੰਧਰ : ਰੇਲਗੱਡੀਆਂ ਦੇ ਸਮੇਂ 'ਤੇ ਨਾ ਪੁੱਜਣ ਕਾਰਨ ਮੁਸਾਫਰਾਂ ਨੂੰ ਆਪਣੀ ਮੰਜ਼ਲ ਤੱਕ ਪੁੱਜਣ ਲਈ ਘੰਟਿਆਂਬੱਧੀਂ ਤੱਕ ਸਟੇਸ਼ਨ ’ਤੇ ਬੈਠਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਨਾ ਤਾਂ ਰੇਲ ਗੱਡੀਆਂ ਸਮੇਂ 'ਤੇ ਪੁੱਜ ਰਹੀਆਂ ਹਨ ਤੇ ਨਾ ਹੀ ਉਨ੍ਹਾਂ ਨੂੰ ਬਦਲ ਵਜੋਂ ਦੂਜੀਆਂ ਰੇਲਗੱਡੀਆਂ ਮਿਲ ਰਹੀਆਂ ਹਨ, ਜਿਸ ਕਾਰਨ ਦੋਹਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਧ ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਗੱਲ ਕਰੀਏ ਤਾਂ ਹਿਮਗਿਰੀ ਐਕਸਪ੍ਰੈੱਸ ਸਾਢੇ ਚਾਰ ਘੰਟੇ ਤੇ ਆਮ੍ਰਪਾਲੀ ਐਕਸਪ੍ਰੈੱਸ ਸਵਾ ਚਾਰ ਘੰਟੇ ਦੇਰੀ ਨਾਲ ਪੁੱਜੀਆਂ। ਇਸ ਤੋਂ ਇਲਾਵਾ ਸ਼ਾਲੀਮਾਰ ਐਕਸਪ੍ਰੈੱਸ ਪੌਣੇ ਦੋ ਘੰਟੇ, ਜੰਮੂਤਵੀ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ ਡੇਢ ਘੰਟਾ, ਸੰਭਲਪੁਰ ਐਕਸਪ੍ਰੈੱਸ ਸਵਾ ਘੰਟਾ, ਸ਼ਹੀਦ ਐਕਸਪ੍ਰੈੱਸ ਘੰਟਾ, ਹੇਮਕੁੰਟ ਐਕਸਪ੍ਰੈੱਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਐਕਸਪ੍ਰੈਸ ਪੌਣਾ ਘੰਟਾ ਤੇ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ, ਹਿਸਾਰ ਅੰਮ੍ਰਿਤਸਰ ਐਕਸਪ੍ਰੈਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।