15 ਜੂਨ ਤੱਕ ਪੂਰੇ ਦੇਸ਼ ਦੇ ਸਾਰੇ 3,266 ਰੇਲ ਫਾਟਕ ਹੋਣਗੇ ਇੰਟਰਲਾਕ
ਜਦ ਤੱਕ ਫਾਟਕ ਦਾ
Publish Date: Tue, 14 Apr 2026 08:33 PM (IST)
Updated Date: Tue, 14 Apr 2026 08:36 PM (IST)
ਜਦ ਤੱਕ ਫਾਟਕ ਦਾ ਕਾਂਟਾ ਨਹੀਂ ਹੋਵੇਗਾ ਲਾਕ, ਹਰਾ ਨਹੀਂ ਹੋਵੇਗਾ ਸਿਗਨਲ
ਉੱਤਰ ਰੇਲਵੇ ’ਚ ਸਭ ਤੋਂ ਵੱਧ 878, ਐੱਨਸੀਆਰ ’ਚ 89 ਫਾਟਕ ਸ਼ਾਮਲ
ਜਾਸੰ, ਪ੍ਰਯਾਗਰਾਜ : ਰੇਲ ਫਾਟਕਾਂ ਦੇ ਲਾਕ ਨਾ ਹੋਣ ਕਾਰਨ ਟਰੇਨਾਂ ਨੂੰ ਅਕਸਰ ਬਾਹਰੀ ਸਿਗਨਲ (ਆਊਟਰ) ’ਤੇ ਖੜ੍ਹਾ ਰਹਿਣਾ ਪੈਂਦਾ ਹੈ। ਹੁਣ ਇਹ ਸਮੱਸਿਆ ਖ਼ਤਮ ਹੋ ਜਾਵੇਗੀ। ਜਦ ਤੱਕ ਫਾਟਕ ਦਾ ਕਾਂਟਾ ਲਾਕ ਨਹੀਂ ਹੋਵੇਗਾ, ਉਦੋਂ ਤੱਕ ਸਿਗਨਲ ਹਰਾ ਨਹੀਂ ਹੋਵੇਗਾ। ਪੂਰੇ ਦੇਸ਼ ਦੇ 3,266 ਲੈਵਲ ਕ੍ਰਾਸਿੰਗ ਨੂੰ 15 ਜੂਨ 2026 ਤੱਕ ਜ਼ਰੂਰੀ ਤੌਰ ’ਤੇ ‘ਇੰਟਰਲਾਕ’ ਕੀਤਾ ਜਾਵੇਗਾ। ਇਸ ਨਾਲ ਰੇਲ ਫਾਟਕ ਤੇ ਟਰੇਨਾਂ ਦਾ ਸਿਗਨਲ ਇਕ-ਦੂਜੇ ਨਾਲ ਡਿਜੀਟਲ ਤੌਰ ’ਤੇ ਜੁੜ ਜਾਵੇਗਾ। ਉੱਤਰ ਰੇਲਵੇ ’ਚ ਸਭ ਤੋਂ ਵੱਧ 878, ਪੂਰਬ ਮੱਧ ਰੇਲਵੇ ’ਚ 432, ਪੂਰਬ ਉੱਤਰ ਸੀਮਾਂਤ ਰੇਲਵੇ ’ਚ 378 ਤੇ ਐੱਨਸੀਆਰ ’ਚ 89 ਫਾਟਕ ਸ਼ਾਮਲ ਹਨ।
ਰੇਲਵੇ ਬੋਰਡ ਦੇ ਪ੍ਰਿੰਸੀਪਲ ਐਗਜ਼ੀਕਿਊਟਿਵ ਡਾਇਰੈਕਟਰ ਰਾਜੇਸ਼ ਗੁਪਤਾ ਨੇ ਉੱਤਰ ਮੱਧ ਰੇਲਵੇ ਦੇ ਜਨਰਲ ਮੈਨੇਜਰ ਨਰੇਸ਼ ਪਾਲ ਸਿੰਘ ਸਮੇਤ ਸਾਰੇ ਜ਼ੋਨ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਜਿਨ੍ਹਾਂ ਫਾਟਕਾਂ ’ਤੇ ਭਾਰੀ ਟ੍ਰੈਫਿਕ ਹੈ, ਉਨ੍ਹਾਂ ਨੂੰ ਪਹਿਲ ’ਤੇ ਰੱਖੋ। ਜਿਨ੍ਹਾਂ ਕ੍ਰਾਸਿੰਗ ਤੋਂ ਰੋਜ਼ਾਨਾ ਘੱਟੋ-ਘੱਟ 1500 ਬੱਸਾਂ-ਕਾਰਾਂ ਆਉਂਦੀਆਂ-ਜਾਂਦੀਆਂ ਹਨ, ਪੂਰੇ ਦੇਸ਼ ’ਚ ਅਜਿਹੇ 3,266 ਫਾਟਕ ਚੁਣੇ ਗਏ ਹਨ, ਜਿਨ੍ਹਾਂ ’ਚੋਂ 1228 ’ਤੇ ਕੰਮ ਦੀ ਮਨਜ਼ੂਰੀ ਮਿਲ ਚੁੱਕੀ ਹੈ।