ਮੁਲਜ਼ਮ ਗੁਰਤੇਜ ਦੀ ਭਾਲ ’ਚ ਛਾਪੇਮਾਰੀ
ਲੱਕੀ ਉਬਰਾਏ ਕਤਲ ਕੇਸ ’ਚ ਮੁੱਖ ਮੁਲਜ਼ਮ ਗੁਰਤੇਜ ਦੀ ਭਾਲ ’ਚ ਛਾਪੇਮਾਰੀ
Publish Date: Sat, 21 Mar 2026 10:31 PM (IST)
Updated Date: Sat, 21 Mar 2026 10:34 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਹੋਏ ਹਾਈ-ਪ੍ਰੋਫਾਈਲ ਲੱਕੀ ਓਬਰਾਏ ਕਤਲ ਕੇਸ ’ਚ ਮੁੱਖ ਮੁਲਜ਼ਮ ਤੇ ਸ਼ੂਟਰ ਗੁਰਤੇਜ ਨੂੰ ਫੜਨ ਲਈ ਪੁਲਿਸ ਨੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਜਲੰਧਰ ਸੀਆਈਏ ਸਟਾਫ ਤੇ ਸਪੈਸ਼ਲ ਸਟਾਫ ਦੇ ਕਰਮਚਾਰੀਆਂ ਸਮੇਤ ਤਿੰਨ ਵਿਸ਼ੇਸ਼ ਟੀਮਾਂ ਵੱਖ-ਵੱਖ ਥਾਵਾਂ ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਨੂੰ ਸ਼ਨਿਚਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮਿਆਦ ਪੁੱਗਣ ਤੋਂ ਬਾਅਦ, ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ।