ਨੰਬਰਦਾਰ ਯੂਨੀਅਨ ਮਹਿਤਪੁਰ ਦੀ ਸਰਬਸੰਮਤੀ ਚੋਣ ’ਚ ਰਘਵੀਰ ਸਿੰਘ ਖਹਿਰਾ ਬਣੇ ਪ੍ਰਧਾਨ
ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰ 643 ਨਕੋਦਰ ਦੀ ਇਕ ਵਿਸ਼ੇਸ਼ ਮੀਟਿੰਗ ਮੁੱਖ ਦਫਤਰ ਵਿਖੇ ਤਹਿਸੀਲ ਪ੍ਰਧਾਨ ਨਕੋਦਰ ਸੁਰਜੀਤ ਸਿੰਘ ਹੇਅਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਰਕੰਵਲ ਸਿੰਘ ਮੁੰਧ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਉਚੇਚੇ ਤੌਰ ’ਤੇ ਪਹੁੰਚੇ ਤੇ ਉਨ੍ਹਾਂ ਦੀ ਦੇਖ ਰੇਖ ਹੇਠ ਨੰਬਰਦਾਰ ਯੂਨੀਅਨ ਮਹਿਤਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਰਘਵੀਰ ਸਿੰਘ ਖਹਿਰਾ ਨੂੰ ਪ੍ਰਧਾਨ ਚੁਣਿਆ ਗਿਆ।
Publish Date: Mon, 01 Jun 2026 07:14 PM (IST)
Updated Date: Mon, 01 Jun 2026 07:17 PM (IST)

ਅਵਤਾਰ ਰਾਣਾ ਮੱਲੀਆ ਕਲਾਂ ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰ 643 ਨਕੋਦਰ ਦੀ ਇਕ ਵਿਸ਼ੇਸ਼ ਮੀਟਿੰਗ ਮੁੱਖ ਦਫਤਰ ਵਿਖੇ ਤਹਿਸੀਲ ਪ੍ਰਧਾਨ ਨਕੋਦਰ ਸੁਰਜੀਤ ਸਿੰਘ ਹੇਅਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਰਕੰਵਲ ਸਿੰਘ ਮੁੰਧ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਉਚੇਚੇ ਤੌਰ ’ਤੇ ਪਹੁੰਚੇ ਤੇ ਉਨ੍ਹਾਂ ਦੀ ਦੇਖ ਰੇਖ ਹੇਠ ਨੰਬਰਦਾਰ ਯੂਨੀਅਨ ਮਹਿਤਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਰਘਵੀਰ ਸਿੰਘ ਖਹਿਰਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਰਨੈਲ ਸਿੰਘ ਆਦਰਾਮਾਨ ਖਜਾਨਚੀ ਅਤੇ ਤਜਿੰਦਰ ਸਿੰਘ ਆਦਰਾਮਾਨ ਨੂੰ ਜਨਰਲ ਸਕੱਤਰ ਚੁਣਿਆ ਗਿਆ। ਯੂਨੀਅਨ ਨੇ ਰਘਬੀਰ ਸਿੰਘ ਖਹਿਰਾ ਨੂੰ ਬਾਕੀ ਮੈਂਬਰਾਂ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰਨ ਦੇ ਅਧਿਕਾਰ ਦਿੱਤੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਕੰਵਲ ਸਿੰਘ ਮੁੰਧ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਜਿਲਿਆਂ ਤੇ ਵੱਖ-ਵੱਖ ਤਹਿਸੀਲਾਂ ਵਿਚ ਯੂਨੀਅਨ ਦਾ ਵਿਸਥਾਰ ਕੀਤਾ ਜਾਵੇਗਾ ਜਿਸ ਤਹਿਤ ਨੰਬਰਦਾਰ ਯੂਨੀਅਨ ਮਹਿਤਪੁਰ ਦੀ ਹੋਈ ਸਰਬ ਸੰਮਤੀ ਚੋਣ ਵਿਚ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਜੋ ਵਾਅਦੇ ਨੰਬਰਦਾਰਾਂ ਨਾਲ ਕੀਤੇ ਸਨ ਉਹ ਵਾਅਦੇ ਸਰਕਾਰ ਜਲਦੀ ਪੂਰੇ ਕਰੇ ਨਹੀਂ ਕੀਤੇ ਤਾਂ ਨੰਬਰਦਾਰ ਯੂਨੀਅਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਰਾਜ ਕੁਮਾਰ ਮਹਿੰਮੀ ਜਨਰਲ ਸਕੱਤਰ ਜ਼ਿਲ੍ਹਾ ਜਲੰਧਰ ਦਿਹਾਤੀ, ਹਰਦਿਆਲ ਸਿੰਘ, ਜਸਵੰਤ ਸਿੰਘ ਪ੍ਰਧਾਨ ਸ਼ਾਹਕੋਟ, ਗੁਰਭਿੰਦਰ ਸਿੰਘ, ਸੁਖਦੇਵ ਸਿੰਘ, ਲਾਭ ਸਿੰਘ ਸਰਪ੍ਰਸਤ, ਅਜੈਬ ਸਿੰਘ ਮੀਤ ਪ੍ਰਧਾਨ, ਜੁਗਰਾਜ ਸਿੰਘ , ਗੁਰਮਿੰਦਰ ਸਿੱਧੂ ਕੈਂਥ, ਰਤਨ ਰਾਏ ਨਕੋਦਰ, ਹਰਜਿੰਦਰ ਸਿੰਘ ਖਹਿਰਾ ਅਤੇ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।