ਮਿਆਦ ਵਧਣ ਦੇ ਬਾਵਜੂਦ ਭਰਤੀ ਲਈ ਲੱਗੀਆਂ ਕਤਾਰਾਂ
ਨਵੀਂ ਭਰਤੀ ਦੀ ਮਿਆਦ 7 ਅਪ੍ਰੈਲ ਹੋਣ ਦੇ ਬਾਵਜੂਦ ਫਾਰਮ ਜਮਾਂ ਕਰਨ ਦੀ ਲੱਗੀ ਰਹੀ ਕਤਾਰ
Publish Date: Tue, 31 Mar 2026 07:53 PM (IST)
Updated Date: Tue, 31 Mar 2026 07:55 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ’ਚ 1196 ਮੁਲਾਜ਼ਮਾਂ ਦੀ ਨਵੀਂ ਭਰਤੀ ਕਰਨ ਲਈ ਭਾਵੇਂ ਸਰਕਾਰ ਨੇ ਫਾਰਮ ਜਮ੍ਹਾਂ ਕਰਵਾਉਣ ਦੀ ਮਿਆਦ 7 ਅਪ੍ਰੈਲ ਤਕ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਨਿਗਮ ਦੇ ਸੁਵਿਧਾ ਸੈਂਟਰ ’ਚ ਫਾਰਮ ਜਮ੍ਹਾਂ ਕਰਵਾਉਣ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ। ਇਸ ਤੋਂ ਪਹਿਲਾਂ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 27 ਫਰਵਰੀ ਤੇ ਉਸ ਮਗਰੋਂ 28 ਮਾਰਚ ਤੇ ਹੁਣ 7 ਅਪ੍ਰੈਲ ਤੱਕ ਫਾਰਮ ਜਮ੍ਹਾਂ ਕਰਵਾਉਣ ਦੀ ਮਿਆਦ ਵਧਾ ਦਿੱਤੀ ਗਈ ਹੈ। ਹੁਣ ਤਕ ਨਗਰ ਨਿਗਮ ’ਚ 1196 ਮੁਲਾਜ਼ਮਾਂ ਦੀ ਭਰਤੀ ਲਈ ਹਜ਼ਾਰਾਂ ਬਿਨੈਕਾਰ ਫਾਰਮ ਜਮ੍ਹਾਂ ਕਰਵਾ ਚੁੱਕੇ ਹਨ।