ਪੰਜਾਬ ਹਾਕੀ ਟੀਮ ਦੇ ਚੋਣ ਟ੍ਰਾਇਲ 6 ਨੂੰ
ਅਸ਼ਮਿਤਾ ਜੂਨੀਅਰ ਮਹਿਲਾ ਹਾਕੀ ਲੀਗ ਲਈ ਪੰਜਾਬ ਟੀਮ ਦੇ ਚੋਣ ਟਰਾਇਲ 6 ਅਪਰੈਲ ਨੂੰ
Publish Date: Thu, 02 Apr 2026 07:31 PM (IST)
Updated Date: Thu, 02 Apr 2026 07:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਾਕੀ ਇੰਡੀਆ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਵੱਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ 14 ਅਪਰੈਲ ਤੋਂ 20 ਅਪਰੈਲ 2026 ਤੱਕ ਕਰਵਾਈ ਜਾ ਰਹੀ 5ਵੀਂ ਅਸ਼ਮਿਤਾ ਜੂਨੀਅਰ ਮਹਿਲਾ ਹਾਕੀ ਲੀਗ ’ਚ ਹਿੱਸਾ ਲੈਣ ਵਾਲੀ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੀ ਚੋਣ ਲਈ ਚੋਣ ਟ੍ਰਾਇਲ 6 ਅਪ੍ਰੈਲ ਨੂੰ ਸਵੇਰੇ 9 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਕਰਵਾਏ ਜਾਣਗੇ। ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇਨ੍ਹਾਂ ਚੋਣ ਟ੍ਰਾਇਲਾਂ ’ਚ ਪਹਿਲੀ ਮਈ 2006 ਤੋਂ ਬਾਅਦ ਜਨਮੀਆਂ ਪੰਜਾਬ ਨਾਲ ਸਬੰਧਤ ਖਿਡਾਰਣਾਂ ਹਿੱਸਾ ਲੈ ਸਕਦੀਆਂ ਹਨ। ਹਿੱਸਾ ਲੈਣ ਵਾਲੀਆਂ ਖਿਡਾਰਣਾਂ ਆਪਣੇ ਅਸਲ ਆਧਾਰ ਕਾਰਡ ਨਾਲ ਲੈ ਕੇ ਆਉਣ। ਆਧਾਰ ਕਾਰਡ ਤੋਂ ਬਿਨ੍ਹਾਂ ਆਉਣ ਵਾਲੀਆਂ ਖਿਡਾਰਣਾਂ ਨੂੰ ਚੋਣ ਟ੍ਰਾਇਲਾਂ ਵਿਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ।