ਪੈਨਸ਼ਨਰਾਂ ਦੀ ਇਕ ਵੀ ਮੰਗ ਪੂਰੀ ਨਹੀਂ ਹੋਈ : ਪਿਆਰਾ ਸਿੰਘ
ਪੰਜਾਬ ਸਟੇਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਕੀਤੀ ਮੀਟਿੰਗ
Publish Date: Mon, 16 Feb 2026 07:05 PM (IST)
Updated Date: Mon, 16 Feb 2026 07:09 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਨੇ ਆਪਣੇ ਦਫਤਰ ਮਕਸੂਦਾਂ ’ਚ ਮੀਟਿੰਗ ਕੀਤੀ। ਮੀਟਿੰਗ ’ਚ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਲਟਕਾਈਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ, ਜਨਰਲ ਸਕੱਤਰ ਮਾਸਟਰ ਮਨੋਹਰ ਲਾਲ, ਪ੍ਰੈੱਸ ਸਕੱਤਰ ਜੁਗਿੰਦਰ ਸਿੰਘ ਤੇ ਹੋਰ ਆਗੂ ਮੀਟਿੰਗ ’ਚ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਵਡੇਰੀ ਉਮਰ ’ਚ ਪੈਨਸ਼ਨਰਜ਼ ਨੂੰ ਦਵਾਈਆਂ ਲਈ ਪੈਸਿਆਂ ਦੀ ਸਖਤ ਜ਼ਰੂਰਤ ਹੁੰਦੀ ਹੈ ਪ੍ਰੰਤੂ ਸਰਕਾਰ ਪੈਨਸ਼ਨਰਜ਼ ਨਾਲ ਮੁਲਾਜ਼ਮਾਂ ਵਾਂਗ ਧੱਕਾ ਕਰ ਰਹੇ ਹੈ। ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਕੋਈ ਵੀ ਲਾਭ ਦੇ ਕੇ ਮੰਗ ਪੂਰੀ ਨਹੀਂ ਕੀਤੀ। ਇਥੋਂ ਤੱਕ ਕਿ ਸਾਲ ’ਚ ਇਕ ਵੀਡੀਏ ਦੀ ਕਿਸ਼ਤ ਨਹੀਂ ਦਿੱਤੀ ਨਾ ਹੀ ਬਕਾਇਆ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ 16 ਫੀਸਦੀ ਬਣਦਾ ਡੀਏ ਤੁਰੰਤ ਦਿੱਤਾ ਜਾਵੇ, ਪੁਰਾਣੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਤਰੰਤ ਦਿੱਤਾ ਜਾਵੇ, ਮੈਡੀਕਲ ਬਿਲਾਂ ਦੇ ਕਲੇਮ ਪਾਸ ਕੀਤੇ ਜਾਣ, 2.59 ਦੇ ਗੁਣਾਕ ਨਾਲ ਲਾਭ ਦਿੱਤਾ ਜਾਵੇ, ਫੈਮਲੀ ਪੈਨਸ਼ਨ ਪੈਨਸ਼ਨਰ ਦੇ ਜਿਊਂਦੇ ਸਮੇਂ ਮਿਲਦੀ ਪੈਨਸ਼ਨ ਲਾਗੂ ਕੀਤੀ ਜਾਵੇ। ਹੋਰ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਜ਼ ਦਾ ਸਰਕਾਰ ਬੁਢਾਪਾ ਨਾ ਰੋਲੇ ਤੁਰੰਤ ਮੰਗਾ ਪ੍ਰਵਾਨ ਕਰੇ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਬਣੇ ਸਾਡੇ ਫਰੰਟ ਦੇ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ।