ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੁਕਾਬਲੇ ਅੱਜ
ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਸਬ ਜੂਨੀਅਰ ਲੜਕੇ ਤੇ ਲੜਕੀਆਂ) ਸੈਮੀਫਾਇਨਲ ਮੁਕਾਬਲੇ ਅੱਜ
Publish Date: Mon, 16 Mar 2026 09:20 PM (IST)
Updated Date: Mon, 16 Mar 2026 09:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਾਕੀ ਪੰਜਾਬ ਵੱਲੋਂ ਰਾਊਂਡ ਗਲਾਸ ਸਪੋਰਟਸ ਦੀ ਮਦਦ ਨਾਲ ਕਰਵਾਈ ਜਾ ਰਹੀ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਸਬ ਜੂਨੀਅਰ ਲੜਕੇ ਤੇ ਲੜਕੀਆਂ) ਦੇ ਸੈਮੀਫਾਈਨਲ ਮੁਕਾਬਲੇ ਅੱਜ 17 ਮਾਰਚ ਨੂੰ ਖੇਡੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚਲ ਰਹੀ ਇਸ ਚੈਂਪੀਅਨਸ਼ਿਪ ’ਚ ਲੜਕਿਆਂ ਦੇ ਵਰਗ ’ਚ ਪਹਿਲਾ ਸੈਮੀਫਾਈਨਲ ਜਲੰਧਰ ਤੇ ਅੰਮ੍ਰਿਤਸਰ ਦਰਮਿਆਨ, ਦੂਜਾ ਸੈਮੀਫਾਈਨਲ ਮੋਹਾਲੀ ਤੇ ਤਰਨਤਾਰਨ ਦਰਮਿਆਨ ਖੇਡਿਆ ਜਾਵੇਗਾ। ਜਦਕਿ ਲੜਕੀਆਂ ਦੇ ਵਰਗ ’ਚ ਪਹਿਲਾ ਸੈਮੀਫਾਈਨਲ ਮੁਕਤਸਰ ਸਾਹਿਬ ਤੇ ਪਟਿਆਲਾ ਦਰਮਿਆਨ ਤੇ ਦੂਜਾ ਸੈਮੀਫਾਈਨਲ ਮਲੇਰਕੋਟਲਾ ਤੇ ਬਠਿੰਡਾ ਦਰਮਿਆਨ ਖੇਡਿਆ ਜਾਵੇਗਾ।