ਬਾਸਕਿਟਬਾਲ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਜੇਤੂ
ਛੇ-ਰੋਜ਼ਾ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਤੀਜੇ ਰੋਜ਼ ’ਚ ਵੀ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਜਿੱਤ ਕੀਤੀ ਦਰਜ
Publish Date: Sun, 18 Jan 2026 08:15 PM (IST)
Updated Date: Mon, 19 Jan 2026 04:21 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸੰਵਿਧਾਨਕ ਕਾਲਜ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ 16 ਜਨਵਰੀ ਤੋਂ ਕਰਵਾਈ ਉੱਤਰ-ਖੇਤਰੀ ਅੰਤਰ- ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ ਸਫਲਤਾ ਸਹਿਤ ਤੀਜੇ ਰੋਜ਼ ’ਚ ਪਹੁੰਚੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਨੇ ਸਮੂਹ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਬਜ਼ਰਵਰ ਡਾ. ਯਸ਼ਵੰਤ ਗਹਿਲੋਤ ਦੀ ਨਿਗਰਾਨੀ ਹੇਠ ਇਹ ਟੂਰਨਾਮੈਂਟ ਬਹੁਤ ਸੁਚਾਰੂ ਢੰਗ ਨਾਲ ਚੱਲ ਰਿਹਾ। ਤੀਜੇ ਰੋਜ਼ ’ਚ ਪਹਿਲੇ ਮੁਕਾਬਲੇ ’ਚ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 47/28 ਅੰਕਾਂ ਨਾਲ ਥਾਪਰ ਯੂਨੀਵਰਸਿਟੀ ਪਟਿਆਲਾ ਉੱਪਰ ਜਿੱਤ ਦਰਜ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ ਐੱਸਏਐੱਮ ਯੂਨੀਵਰਸਿਟੀ ਪ੍ਰਯਾਗਰਾਜ ਉੱਪਰ 47/21 ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐੱਚਪੀਯੂ ਸ਼ਿਮਲਾ ਨਾਲ ਮੁਕਾਬਲਾ ਕਰਦੇ 58/52 ਅੰਕਾਂ ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਡੂਨ ਯੂਨੀਵਰਸਿਟੀ ਦੇਹਰਾਦੂਨ ਨੇ ਕਲੱਸਟਰ ਯੂਨੀਵਰਸਿਟੀ ਜੰਮੂ ਤੋਂ 30/06 ਨਾਲ ਤੇ ਦਿੱਲੀ ਯੂਨੀਵਰਸਿਟੀ ਨੇ ਸਪੋਰਟਸ ਯੂਨੀਵਰਸਿਟੀ ਹਰਿਆਣਾ ਉੱਪਰ 60/32 ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਕੁੱਲ ਮਿਲਾ ਕੇ ਸਭ ਮੁਕਾਬਲੇ ਬਹੁਤ ਰੋਮਾਂਚਕ ਰਹੇ।