ਪੰਜਾਬ ਰੋਡਵੇਜ਼ ਸੁਪਰਵਾਈਜ਼ਰ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਕੀਤੀ ਚਰਚਾ
ਪੰਜਾਬ ਰੋਡਵੇਜ਼ ਸੁਪਰਵਾਈਜ਼ਰ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਕੀਤੀ ਮੀਟਿੰਗ
Publish Date: Sat, 10 Jan 2026 07:45 PM (IST)
Updated Date: Sun, 11 Jan 2026 04:12 AM (IST)

- ਜਥੇਬੰਦੀਆਂ ਦੇ ਆਗੂਆਂ ਨੇ ਕੈਲੰਡਰ ਕੀਤਾ ਰਿਲੀਜ਼ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ ਸੁਪਰਵਾਈਜ਼ਰ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਨੇ ਜਲੰਧਰ ਬੱਸ ਸਟੈਂਡ ਵਿਖੇ ਆਪਣੇ ਦਫ਼ਤਰ ’ਚ ਇਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ’ਚ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ ਦੀਆਂ ਲਟਕਾਈਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਸੂਬਾ ਪ੍ਰਧਾਨ ਹੁਕਮ ਸਿੰਘ ਉਪਲ, ਅਮਰੀਕ ਸਿੰਘ ਗਿੱਲ, ਮਹਿੰਦਰ ਪਾਲ, ਕੁਲਵੰਤ ਸਿੰਘ, ਪਰਮਜੀਤ ਸਿੰਘ (ਸਾਰੇ ਸਟੇਸ਼ਨ ਸੁਪਰਵਾਈਜ਼ਰ) ਗੁਲਜਾਰ ਸਿੰਘ, ਜਗਦੀਸ਼ ਕਲੇਰ, ਗਿਆਨ ਚੰਦ (ਸਾਰੇ ਇੰਸਪੈਕਟਰ) ਸਦਾ ਨੰਦ, ਸਭ ਰਾਮ ਤੇ ਹੋਰ ਆਗੂ ਮੀਟਿੰਗ ’ਚ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਵਡੇਰੀ ਉਮਰ ’ਚ ਪੈਨਸ਼ਨਰਜ ਨੂੰ ਦਵਾਈਆਂ ਲਈ ਪੈਸਿਆਂ ਦੀ ਜਰੂਰਤ ਹੁੰਦੀ ਹੈ ਪ੍ਰੰਤੂ ਸਰਕਾਰ ਪੈਨਸ਼ਨਰਜ ਨਾਲ ਮੁਲਾਜ਼ਮਾਂ ਵਾਂਗ ਧੱਕਾ ਕਰ ਰਹੇ ਹੈ। ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ ਨੂੰ ਕੋਈ ਵੀ ਲਾਭ ਦੇ ਕੇ ਮੰਗ ਪੂਰੀ ਨਹੀਂ ਕੀਤੀ। ਇਥੋਂ ਤੱਕ ਕਿ ਸਾਲ ’ਚ ਇਕ ਵੀ ਡੀਏਦੀ ਕਿਸ਼ਤ ਨਹੀਂ ਦਿੱਤੀ ਨਾ ਹੀ ਬਕਾਇਆ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ 16 ਫੀਸਦੀ ਬਣਦਾ ਡੀਏ ਤੁਰੰਤ ਦਿੱਤਾ ਜਾਵੇ, ਪੁਰਾਣੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਤਰੰਤ ਦਿੱਤਾ ਜਾਵੇ, ਮੈਡੀਕਲ ਬਿਲਾਂ ਦੇ ਕਲੇਮ ਪਾਸ ਕੀਤੇ ਜਾਣ, 2.59 ਦੇ ਗੁਣਾਕ ਨਾਲ ਲਾਭ ਦਿੱਤਾ ਜਾਵੇ, ਫੈਮਿਲੀ ਪੈਨਸ਼ਨ ਪੈਨਸ਼ਨਰ ਦੇ ਜਿਉਂਦੇ ਸਮੇਂ ਮਿਲਦੀ ਪੈਨਸ਼ਨ ਲਾਗੂ ਕੀਤੀ ਜਾਵੇ। ਹੋਰ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਜ ਦਾ ਸਰਕਾਰ ਬੁਢਾਪਾ ਨਾ ਰੋਲੇ ਤੁਰੰਤ ਮੰਗਾ ਪ੍ਰਵਾਨ ਕਰੇ। ਆਖਰ ’ਚ ਜਥੇਬੰਦੀ ਦੇ ਆਗੂਆਂ ਨੇ ਜਥੇਬੰਦੀ ਦਾ ਸਾਲ 2026- 27 ਦਾ ਕੈਲੰਡਰ ਜਾਰੀ ਕੀਤਾ।