ਪ੍ਰੈੱਸ ਕਲੱਬ ਨੇ ਪ੍ਰਗਟਾਈ ਪੱਤਰਕਾਰਾਂ ਨਾਲ ਇੱਕਜੁਟਤਾ
ਪੰਜਾਬ ਪ੍ਰੈੱਸ ਕਲੱਬ ਜਲੰਧਰ ਵੱਲੋਂ ਪ੍ਰਭਾਵਿਤ ਪੱਤਰਕਾਰਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ
Publish Date: Sat, 21 Mar 2026 08:47 PM (IST)
Updated Date: Sat, 21 Mar 2026 08:49 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰੈੱਸ ਕਲੱਬ ਨੇ ਨਵੀਂ ਦਿੱਲੀ ’ਚ ਯੂਨਾਈਟਿਡ ਨਿਊਜ਼ ਆਫ ਇੰਡੀਆ (ਯੂਐੱਨਆਈ) ਦੇ ਕੰਪਲੈਕਸ ’ਚ ਵਾਪਰੀ ਤਾਜ਼ਾ ਘਟਨਾ ਕਾਰਨ ਪ੍ਰਭਾਵਿਤ ਪੱਤਰਕਾਰਾਂ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਮਹਿਲਾ ਪੱਤਰਕਾਰਾਂ ਸਮੇਤ ਕੰਮ ਕਰਨ ਵਾਲੇ ਪੱਤਰਕਾਰਾਂ ਨਾਲ ਕਥਿਤ ਤੌਰ 'ਤੇ ਕੀਤੀ ਗਈ ਬਦਸਲੂਕੀ ਤੇ ਜ਼ਬਰਦਸਤੀ ਹਟਾਉਣ ਦੀ ਸਖਤ ਨਿੰਦਾ ਕਰਦੇ ਹਾਂ। ਅਜਿਹੀਆਂ ਕਾਰਵਾਈਆਂ ਇਕ ਲੋਕਤੰਤਰੀ ਸਮਾਜ ’ਚ ਮੰਦਭਾਗੀਆਂ ਹਨ। ਪੰਜਾਬ ਪ੍ਰੈੱਸ ਕਲੱਬ, ਜਲੰਧਰ ਪ੍ਰੈੱਸ ਕਲੱਬ ਆਫ਼ ਇੰਡੀਆ ਵੱਲੋਂ ਲਏ ਗਏ ਸਟੈਂਡ ਦਾ ਪੂਰਾ ਸਮਰਥਨ ਕਰਦਾ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਇਸ ਬਦਸਲੂਕੀ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਤੇ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕਰਦਾ ਹੈ। ਪੱਤਰਕਾਰਾਂ ਦਾ ਡਰ, ਡਰਾਉਣ ਜਾਂ ਰੁਕਾਵਟ ਤੋਂ ਬਿਨਾਂ ਕੰਮ ਕਰਨ ਦਾ ਅਧਿਕਾਰ ਇਕ ਸਿਹਤਮੰਦ ਲੋਕਤੰਤਰ ਦੇ ਕੰਮਕਾਜ ਲਈ ਬੁਨਿਆਦ ਹੈ।