- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਦੇ ਹਰਮਨਪ੍ਰੀਤ ਸਿੰਘ ਨੇ 100 ਮੀਟਰ ਦੌੜ 10.55

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 74ਵੀਂ ਸਰਵ ਭਾਰਤੀ ਪੁਲਿਸ ਐਥਲੈਟਿਕਸ ਕਲਸਟਰ ਦੇ ਦੂਜੇ ਦਿਨ ਸਪੋਰਟਸ ਕਾਲਜ ’ਚ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਜਦੋਂ ਖਿਡਾਰੀਆਂ ਨੇ ਮੈਡਲ ਜਿੱਤੇ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਪੰਜਾਬ ਪੁਲਿਸ ਦੇ ਐਥਲੀਟ ਸਿਪਾਹੀ ਹਰਮਨਪ੍ਰੀਤ ਸਿੰਘ ਨੇ 10.55 ਸਕਿੰਟ ਦਾ ਸਮਾਂ ਕੱਢ ਕੇ ਸੋਨਾ ਦਾ ਮੈਡਲ ਜਿੱਤਿਆ। ਜਦਕਿ ਰਾਜਸਥਾਨ ਦੇ ਅਦੇਸ਼ ਨੇ 10.60 ਸਕਿੰਟ ਦਾ ਸਮਾਂ ਕੱਢ ਕੇ ਚਾਂਦੀ ਮੈਡਲ ਤੇ ਕੇਰਲ ਦੇ ਮਿਧੁਨ ਨੇ 10.70 ਸਕਿੰਟ ਦੇ ਸਮੇਂ ਨਾਲ ਕਾਸੇ ਦਾ ਮੈਡਲ ਹਾਸਲ ਕੀਤਾ। ਮਹਿਲਾ ਵਰਗ ਹੈਮਰ ਥ੍ਰੋ ’ਚ ਪੰਜਾਬ ਪੁਲਿਸ ਦੀ ਮਹਿਲਾ ਏਐੱਸਆਈ ਅਨਮੋਲ ਕੌਰ ਨੇ 54.86 ਮੀਟਰ ਥ੍ਰੋ ਕਰਕੇ ਚਾਂਦੀ ਦਾ ਮੈਡਲ ਜਿੱਤਿਆ। ਮਹਿਲਾ ਸਿਪਾਹੀ ਰੰਜੂ ਦੇਵੀ ਨੇ 54.36 ਮੀਟਰ ਥ੍ਰੋ ਨਾਲ ਕਾਂਸੀ ਦਾ ਮੈਡਲ ਹਾਸਲ ਕੀਤਾ। ਮਹਿਲਾ ਵਰਗ ਸ਼ਾਰਟਪੁੱਟ ’ਚ ਏਐੱਸਆਈ ਮਨਪ੍ਰੀਤ ਕੌਰ ਨੇ 14.91 ਮੀਟਰ ਥ੍ਰੋ ਕਰਕੇ ਕਾਂਸੇ ਦਾ ਮੈਡਲ ਜਿੱਤਿਆ। 400 ਮੀਟਰ ਪੁਰਸ਼ ਵਰਗ ’ਚ ਕੇਰਲ ਦੇ ਮਨੂ ਟੀਐਸ ਨੇ ਸੋਨਾ, ਤਮਿਲਨਾਡੂ ਦੇ ਧੀਲੀਪ ਨੇ ਚਾਂਦੀ ਤੇ ਐੱਸਐੱਸਬੀ ਦੇ ਕਪਿਲ ਨੇ ਕਾਂਸੀ ਦਾ ਮੈਡਲ ਜਿੱਤਿਆ। ਟ੍ਰਿਪਲ ਜੰਪ ’ਚ ਕੇਰਲ ਦੇ ਬਾਬੀ ਨੇ ਸੋਨੇ, ਸੀਆਈਐੱਸਐੱਫ ਦੇ ਵਿਸ਼ਾਲ ਨੇ ਚਾਂਦੀ ਤੇ ਤਮਿਲਨਾਡੂ ਦੇ ਦਿਨੇਸ਼ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ।
ਪੋਲ ਵਾਲਟ ’ਚ ਸੀਆਈਐੱਸਐੱਫ ਦੇ ਅਵਨੀਸ਼ ਨੇ ਸੋਨੇ ਦਾ ਮੈਡਲ ਜਿੱਤਿਆ, ਜਦਕਿ ਤਮਿਲਨਾਡੂ ਦੇ ਸੰਤੋਸ਼ ਤੇ ਥਗਨਾਵੰਸਥ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ’ਚ ਰਾਜਸਥਾਨ ਦੇ ਸੋਨੂ ਨੇ ਪਹਿਲਾ, ਆਈਟੀਬੀਪੀ ਦੇ ਸਲਮਾਨ ਨੇ ਚਾਂਦੀ ਤੇ ਸੀਆਈਐੱਸਐੱਫ ਦੇ ਪੁਜਾਰੀ ਨੇ ਕਾਂਸੀ ਦਾ ਮੈਡਲ ਜਿੱਤਿਆ। ਹੈਮਰ ਥ੍ਰੋ ਪੁਰਸ਼ ਵਰਗ ’ਚ ਸੀਆਈਐੱਸਐੱਫ ਦੇ ਮੁਕੁਲ ਨੇ ਸੋਨਾ, ਉੱਤਰ ਪ੍ਰਦੇਸ਼ ਦੇ ਅਫ਼ਸਰ ਤੇ ਜਤਿਨ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਮਹਿਲਾ ਵਰਗ ’ਚ ਉੱਤਰ ਪ੍ਰਦੇਸ਼ ਦੀ ਪ੍ਰਿਯੰਕਾ ਨੇ ਸੋਨਾ, ਅਸਾਮ ਰਾਈਫਲਜ਼ ਦੀ ਫਾਤਿਮਾ ਨੇ ਚਾਂਦੀ ਤੇ ਸੀਆਈਐੱਸਐੱਫ ਦੀ ਮਧੁਮੀਤਾ ਨੇ ਕਾਂਸੇ ਦਾ ਮੈਡਲ ਜਿੱਤਿਆ। 400 ਮੀਟਰ ਮਹਿਲਾ ਵਰਗ ’ਚ ਕੇਰਲ ਦੀ ਅੰਸ਼ਾ ਨੇ ਸੋਨਾ, ਐੱਸਐੱਸਬੀ ਦੀ ਜਿਲਨਾ ਨੇ ਚਾਂਦੀ ਤੇ ਉੱਤਰ ਪ੍ਰਦੇਸ਼ ਦੀ ਕੇਐੱਮ ਯੋਗੇਸ਼ ਨੇ ਕਾਂਸੀ ਦੇ ਮੈਡਲ ਜਿੱਤਿਆ। 1500 ਮੀਟਰ ਮਹਿਲਾ ਦੌੜ ’ਚ ਤਮਿਲਨਾਡੂ ਦੀ ਗੋਥਾਮੀ ਨੇ ਸੋਨਾ, ਕੇਰਲ ਦੀ ਪ੍ਰਿਸਿਲਾ ਨੇ ਚਾਂਦੀ ਤੇ ਉੱਤਰ ਪ੍ਰਦੇਸ਼ ਦੀ ਸਨੇਹਲਤਾ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ। ਮਹਿਲਾ ਸ਼ਾਰਟਪੁੱਟ ’ਚ ਰਾਜਸਥਾਨ ਦੀ ਕਚਨਾਰ ਚੌਧਰੀ ਨੇ ਸੋਨਾ, ਪੰਜਾਬ ਦੀ ਮਨਪ੍ਰੀਤ ਨੇ ਚਾਂਦੀ ਤੇ ਉੱਤਰ ਪ੍ਰਦੇਸ਼ ਦੀ ਸ਼ਿਖਾ ਪਵਾਰ ਨੇ ਕਾਂਸੀ ਦਾ ਮੈਡਲ ਜਿੱਤਿਆ। ਟ੍ਰਿਪਲ ਜੰਪ ਮਹਿਲਾ ਵਰਗ ’ਚ ਕੇਰਲ ਦੀ ਜੇਨੀਮੋਲ ਨੇ ਸੋਨਾ, ਸੀਆਰਪੀਐੱਫ ਦੀ ਹੇਮਾ ਨੇ ਚਾਂਦੀ ਤੇ ਉੱਤਰ ਪ੍ਰਦੇਸ਼ ਦੀ ਨਿਧੀ ਨੇ ਕਾਂਸੇ ਦਾ ਮੈਡਲ ਜਿੱਤਿਆ। ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਡੀਆਈਜੀ ਇੰਦਰਬੀਰ ਸਿੰਘ ਵੱਲੋਂ ਤਮਗੇ ਪਾ ਕੇ ਸਨਮਾਨਿਤ ਕੀਤਾ ਗਿਆ।