400 ਮੀਟਰ ਰਿਲੇਅ ਦੌੜ ’ਚ ਪੰਜਾਬ ਪੁਲਿਸ ਨੇ ਜਿੱਤਿਆ ਸੋਨਾ
400 ਮੀਟਰ ਰਿਲੇ ਪੁਰਸ਼ਾਂ ’ਚ ਪੰਜਾਬ ਪੁਲਿਸ ਨੇ ਜਿੱਤਾ ਸੋਨੇ ਦਾ ਮੈਡਲ
Publish Date: Tue, 10 Mar 2026 08:41 PM (IST)
Updated Date: Tue, 10 Mar 2026 08:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 74ਵੀਂ ਸਰਵ ਭਾਰਤੀ ਪੁਲਿਸ ਐਥਲੈਟਿਕਸ ਕਲੱਸਟਰ ਦੇ ਚੌਥੇ ਦਿਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ’ਤੇ ਮੋਹਰ ਲਾਈ। ਸਪੋਰਟਸ ਕਾਲੇਜ ਦੇ ਐਥਲੈਟਿਕਸ ਟਰੈਕ ’ਚ ਕਰਵਾਏ ਗਏ ਮੁਕਾਬਲਿਆਂ ’ਚ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਜ਼ੋਰ ਦਿਖਾਇਆ। ਪੁਰਸ਼ ਵਰਗ ਦੇ 4x100 ਮੀਟਰ ਰਿਲੇਅ ਰੇਸ ’ਚ ਪੰਜਾਬ ਪੁਲਿਸ ਨੇ ਪਹਿਲਾ, ਤਮਿਲਨਾਡੂ ਨੇ ਦੂਜਾ ਤੇ ਉੱਤਰ ਪ੍ਰਦੇਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਵਰਗ ’ਚ ਉੱਤਰ ਪ੍ਰਦੇਸ਼ ਪੁਲਿਸ ਨੇ ਪਹਿਲਾ, ਕੇਰਲ ਨੇ ਦੂਜਾ ਤੇ ਪੰਜਾਬ ਨੇ ਤੀਜਾ ਸਥਾਨ ਹਾਸਲ ਕੀਤਾ। ਡੈਕਥਲਨ (ਪੁਰਸ਼) ’ਚ ਬੀਐੱਸਐੱਫ ਨੇ ਪਹਿਲਾ, ਪੰਜਾਬ ਪੁਲਿਸ ਨੇ ਦੂਜਾ ਤੇ ਸੀਆਈਐੱਸਐੱਫ ਨੇ ਤੀਜਾ ਸਥਾਨ ਹਾਸਲ ਕੀਤਾ। 4x100 ਰਿਲੇਅ ਮਿਕਸਡ ’ਚ ਉੱਤਰ ਪ੍ਰਦੇਸ਼ ਨੇ ਪਹਿਲਾ, ਪੰਜਾਬ ਪੁਲਿਸ ਦੂਜਾ ਤੇ ਓਡੀਸ਼ਾ ਤੀਜਾ। ਜੈਵਲਿਨ ਥ੍ਰੋ (ਪੁਰਸ਼) ’ਚ ਸੀਆਈਐੱਸਐਫ ਨੇ ਪਹਿਲਾ, ਰਾਜਸਥਾਨ ਦੂਜ ਤੇ ਮਹਾਰਾਸ਼ਟਰ ਤੀਜਾ। 3000 ਮੀਟਰ ਸਟੀਪਲ ਚੇਜ਼ (ਮਹਿਲਾ) ’ਚ ਤਮਿਲਨਾਡੂ ਨੇ ਪਹਿਲਾ, ਓਡੀਸ਼ਾ ਦੂਜਾ ਤੇ ਐੱਸਐੱਸਬੀ ਤੀਜਾ, ਪੁਰਸ਼ ਵਰਗ ’ਚ ਉੱਤਰ ਪ੍ਰਦੇਸ਼ ਪਹਿਲਾ, ਐੱਸਐੱਸਬੀ ਦੂਜਾ ਤੇ ਸੀਆਰਪੀਐੱਫ ਤੀਜਾ। ਸਾਇਕਲਿੰਗ ਮੁਕਾਬਲਿਆਂ ’ਚ 120 ਕਿ.ਮੀ. ਇੰਡਿਵਿਜੁਅਲ ਰੋਡ ਰੇਸ (ਪੁਰਸ਼) ’ਚ ਕਰਨਾਟਕ ਪਹਿਲਾ, ਉੱਤਰ ਪ੍ਰਦੇਸ਼ ਦੂਜਾ ਤੇ ਐੱਸਐੱਸਬੀ ਤੀਜਾ। 84 ਕਿ.ਮੀ. ਇੰਡੀਵਿਜੁਅਲ ਰੋਡ ਰੇਸ (ਮਹਿਲਾ) ’ਚ ਉੱਤਰ ਪ੍ਰਦੇਸ਼ ਪੁਲਿਸ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਲਾਂਗ ਜੰਪ ਤੇ ਪੋਲ ਵਾਲਟ ਦੀਆਂ ਮੁਕਾਬਲੀਆਂ ਵੀ ਕਰਵਾਈਆਂ ਗਈਆਂ। ਜੇਤੂਆਂ ਨੂੰ ਪੰਜਾਬ ਪੁਲਿਸ ਐਥਲੈਟਿਕਸ ਪ੍ਰਧਾਨ ਗੁਰਤੇਜਿੰਦਰ ਸਿੰਘ ਤੇ ਕਮਾਂਡੈਂਟ ਰਾਜ ਕੁਮਾਰ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।