400 ਮੀਟਰ ਅੜਿੱਕਾ ਦੌੜ ਮਹਿਲਾ ਵਰਗ ’ਚ ਪੰਜਾਬ ਪੁਲਿਸ ਦੀ ਝੰਡੀ
400 ਮੀਟਰ ਹਡਲ ਮਹਿਲਾ ਵਰਗ ’ਚ ਪੰਜਾਬ ਪੁਲਿਸ ਨੇ ਜਿੱਤਿਆ ਸੋਨੇ ਦਾ ਤਮਗਾ
Publish Date: Wed, 11 Mar 2026 09:57 PM (IST)
Updated Date: Wed, 11 Mar 2026 10:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 74ਵੀਂ ਸਰਬ ਭਾਰਤੀ ਪੁਲਿਸ ਐਥਲੈਟਿਕਸ ਕਲਸਟਰ ’ਚ ਬੁੱਧਵਾਰ ਨੂੰ ਸਪੋਰਟਸ ਕਾਲਜ ਦੇ ਐਥਲੈਟਿਕਸ ਟਰੈਕ ’ਤੇ ਵੱਖ-ਵੱਖ ਐਥਲੈਟਿਕਸ ਈਵੈਂਟ ਕਰਵਾਏ ਗਏ। ਖਿਡਾਰੀਆਂ ਨੇ ਆਪਣੀ ਪ੍ਰਤਿਭਾ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਮੈਡਲਾਂ ’ਤੇ ਮੋਹਰ ਲਗਾਈ। 400 ਮੀਟਰ ਅੜਿੱਕਾ ਦੌੜ ਮਹਿਲਾ ਵਰਗ ’ਚ ਪੰਜਾਬ ਨੇ ਪਹਿਲਾ, ਉੱਤਰ ਪ੍ਰਦੇਸ਼ ਨੇ ਦੂਜਾ ਤੇ ਬੀਐੱਸਐੱਫ ਨੇ ਤੀਜਾ ਸਥਾਨ ਹਾਸਲ ਕੀਤਾ। ਲਾਂਗ ਜੰਪ ਮਹਿਲਾ ਵਰਗ ’ਚ ਅਸਮ ਰਾਈਫਲਜ਼ ਨੇ ਪਹਿਲਾ, ਉੱਤਰ ਪ੍ਰਦੇਸ਼ ਨੇ ਦੂਜਾ ਤੇ ਸੀਆਈਐੱਸਐੱਫ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਂਗ ਜੰਪ ਪੁਰਸ਼ ਵਰਗ ’ਚ ਉੱਤਰ ਪ੍ਰਦੇਸ਼ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕੇਰਲ ਪੁਲਿਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਅੜਿੱਕਾ ਦੌੜ ਪੁਰਸ਼ ਵਰਗ ’ਚ ਕੇਰਲ ਨੇ ਪਹਿਲਾ, ਐੱਸਐੱਸਬੀ ਨੇ ਦੂਜਾ ਤੇ ਸੀਆਈਐੱਸਐੱਫ ਨੇ ਤੀਜਾ ਸਥਾਨ ਹਾਸਲ ਕੀਤਾ। ਹਾਈ ਜੰਪ ਮਹਿਲਾ ਵਰਗ ’ਚ ਕੇਰਲ ਨੇ ਪਹਿਲਾ, ਮਹਾਰਾਸ਼ਟਰ ਨੇ ਦੂਜਾ ਤੇ ਸੀਆਈਐੱਸਐੱਫ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥ੍ਰੋ ਮਹਿਲਾ ਵਰਗ ’ਚ ਸੀਆਈਐੱਸਐੱਫ ਨੇ ਪਹਿਲਾ, ਬੀਐੱਸਐੱਫ ਨੇ ਦੂਜਾ ਤੇ ਸੀਆਈਐੱਸਐੱਫ ਨੇ ਤੀਜਾ ਸਥਾਨ ਹਾਸਲ ਕੀਤਾ। 10 ਕਿੱਲੋਮੀਟਰ ਵਾਕ ਮਹਿਲਾ ਵਰਗ ’ਚ ਉੱਤਰ ਪ੍ਰਦੇਸ਼ ਨੇ ਪਹਿਲਾ, ਸੀਆਈਐੱਸਐੱਫ ਨੇ ਦੂਜਾ ਤੇ ਐੱਸਐੱਸਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਰੇਸ ਪੁਰਸ਼ ਵਰਗ ’ਚ ਉੱਤਰ ਪ੍ਰਦੇਸ਼ ਨੇ ਪਹਿਲਾ, ਰਾਜਸਥਾਨ ਨੇ ਦੂਜਾ ਤੇ ਬੀਐੱਸਐੱਫ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋ ’ਚ ਉੱਤਰ ਪ੍ਰਦੇਸ਼ ਨੇ ਪਹਿਲਾ, ਬੀਐੱਸਐੱਫ ਨੇ ਦੂਜਾ ਤੇ ਪੰਜਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਈਕਲਿੰਗ 50 ਕਿੱਲੋਮੀਟਰ ਐਲੀਟ ਪੁਰਸ਼ ਵਰਗ ’ਚ ਉੱਤਰ ਪ੍ਰਦੇਸ਼ ਨੇ ਪਹਿਲਾ, ਕਰਨਾਟਕ ਨੇ ਦੂਜਾ ਤੇ ਐੱਸਐੱਸਬੀ ਨੇ ਤੀਜਾ ਸਥਾਨ ਹਾਸਲ ਕੀਤਾ। 30 ਕਿੱਲੋਮੀਟਰ ਐਲੀਟ ਮਹਿਲਾ ਵਰਗ ’ਚ ਉੱਤਰ ਪ੍ਰਦੇਸ਼ ਨੇ ਪਹਿਲਾ, ਰਾਜਸਥਾਨ ਨੇ ਦੂਜਾ ਤੇ ਬੀਐੱਸਐੱਫ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਪੀਏਪੀ ਦੇ ਖੇਡ ਸਕੱਤਰ ਗੁਰਤੇਜਿੰਦਰ ਸਿੰਘ ਔਲਖ, ਸਤਵੀਰ ਸਿੰਘ ਅਟਵਾਲ, ਐੱਸਪੀ ਮਨਜੀਤ ਕੌਰ ਤੇ ਡੀਐੱਸਪੀ ਸੁਸ਼ੀਲ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।