ਪੁਲਿਸ ਨੇ ਚਲਾਈ ਨਸ਼ਿਆਂ ਖ਼ਿਲਾਫ਼ ਸਰਚ ਤੇ ਨਾਕੇਬੰਦੀ ਮੁਹਿੰਮ
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਸਰਚ ਤੇ ਨਾਕੇਬੰਦੀ ਮੁਹਿੰਮ ਕਰਵਾਈ
Publish Date: Mon, 06 Apr 2026 08:06 PM (IST)
Updated Date: Mon, 06 Apr 2026 08:10 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਪੂਰੇ ਪੰਜਾਬ ’ਚ ਵੱਖ-ਵੱਖ ਸਥਾਨਾਂ ’ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਤੇ ਨਾਕੇਬੰਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੂਚਿਤ ਕੀਤਾ ਗਿਆ ਤੇ ਚੌਕਸ ਵੀ ਕੀਤਾ ਗਿਆ ਕਿ ਕੋਈ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਜਾਂ ਗਿਰੋਹ ਬਾਰੇ ਜਾਣਕਾਰੀ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਇਸ ਲੜੀ ’ਚ ਜਲੰਧਰ ਕੈਂਟ ਦੇ ਮਹੱਤਵਪੂਰਨ ਕਸਬੇ ਜੰਡਿਆਲਾ ਮੰਜਕੀ ’ਚ ਭਾਰੀ ਪੁਲਿਸ ਫੋਰਸ ਨਾਲ ਮਿਲ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਤੇ ਉਲੰਘਣ ਕਰਨ ਵਾਲਿਆਂ ’ਤੇ ਚਲਾਨ ਕੱਟੇ ਗਏ। ਮੁਹਿੰਮ ਦੀ ਅਗਵਾਈ ਡੀਸੀਪੀ ਰਾਕੇਸ਼ ਯਾਦਵ ਤੇ ਏਸੀਪੀ ਜਲੰਧਰ ਕੈਂਟ ਸਵਰਨਦੀਪ ਸਿੰਘ ਵੱਲੋਂ ਕੀਤੀ ਗਈ। ਭਾਰੀ ਨਾਕੇਬੰਦੀ ਤਹਿਤ ਜੰਡਿਆਲਾ ਫਗਵਾੜਾ ਮੋੜ ਤੇ ਜੰਡਿਆਲਾ ਜਲੰਧਰ ਮੋੜ ’ਚ ਵੱਖ-ਵੱਖ ਜਗ੍ਹਾ ਸਰਚ ਆਪ੍ਰੇਸ਼ਨ ਕੀਤੇ ਗਏ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਜ਼ੋਰ ਦਿੱਤਾ ਕਿ ਨਸ਼ਿਆਂ ਖ਼ਿਲਾਫ਼ ਸੂਚਨਾ ਦੇਣ ’ਚ ਹਿੱਸਾ ਲੈਣ ਨਾਲ ਉਹ ਆਪਣੇ ਸਮਾਜ ਨੂੰ ਸੁਰੱਖਿਅਤ ਬਣਾਉਣ ’ਚ ਸਹਾਇਤਾ ਕਰ ਸਕਦੇ ਹਨ।