- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਜੁਆਇੰਟ ਸੀਈਓ ਵੱਲੋਂ ਵਿਸ਼ੇਸ਼

-ਜੁਆਇੰਟ ਸੀਈਓ ਵੱਲੋਂ ਵਿਸ਼ੇਸ਼ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ
-ਕਈ ਥਾਵਾਂ ’ਤੇ ਗਰਮੀ ਦੌਰਾਨ ਘਰੋਂ ਬਾਹਰ ਨਹੀਂ ਨਿਕਲੇ ਲੋਕ, ਵਪਾਰੀ ਕੰਮਾਂ 'ਚ ਰੁੱਝੇ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪ੍ਰੀ-ਐੱਸ.ਆਈ.ਆਰ. ਮੁਹਿੰਮ ਤਹਿਤ ਮੌਜੂਦਾ ਵੋਟਰਾਂ ਦੀ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਅੱਜ ਜ਼ਿਲ੍ਹੇ ਭਰ ਦੇ ਸਾਰੇ 1926 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ¢ ਇਨ੍ਹਾਂ ਕੈਂਪਾਂ ਦੌਰਾਨ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨੇ ਆਪੋ-ਆਪਣੇ ਬੂਥਾਂ 'ਤੇ ਮੌਜੂਦ ਰਹਿ ਕੇ ਵੋਟਰਾਂ ਨੂੰ ਮੈਪਿੰਗ ਪ੍ਰਕਿਰਿਆ ਸਬੰਧੀ ਲੁੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕੀਤੀ¢ਇਸ ਦੌਰਾਨ ਜੁਆਇੰਟ ਸੀ.ਈ.ਓ. ਨਵਨੀਤ ਕੌਰ ਬੱਲ ਨੇ ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ, 35-ਜਲੰਧਰ ਕੇਂਦਰੀ ਅਤੇ 37-ਜਲੰਧਰ ਛਾਉਣੀ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਨਿਰੀਖਣ ਕਰਕੇ ਬੀ.ਐਲ.ਓਜ ਦੀ ਹਾਜ਼ਰੀ ਅਤੇ ਮੈਪਿੰਗ ਦੇ ਕੰਮ ਦਾ ਜਾਇਜ਼ਾ ਲਿਆ¢ ਉਨ੍ਹਾਂ ਮੈਪਿੰਗ ਦੀ ਘੱਟ ਪ੍ਰਤੀਸ਼ਤਤਾ ਵਾਲੇ ਬੀਐੱਲਓਜ਼ ਨੂੰ ਮੈਪਿੰਗ ਵਧਾਉਣ ਦੀ ਹਦਾਇਤ ਵੀ ਕੀਤੀ¢।
ਜੁਆਇੰਟ ਸੀਈਓ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇਨਟੈਂਸਿਵ ਰਿਵੀਜ਼ਨ ਨੂੰ ਮੁੱਖ ਰੱਖਦਿਆਂ, ਜਿਨ੍ਹਾਂ ਵੋਟਰਾਂ ਦਾ ਸਾਲ 2003 ਦਾ ਵੇਰਵਾ ਪ੍ਰਾਪਤ ਨਹੀਂ ਹੋਇਆ, ਨੂੰ ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ ਮੈਪਿੰਗ ਦੀ ਸਹੂਲਤ ਦੇਣ ਲਈ ਅੱਜ ਪੰਜਾਬ ਭਰ ਵਿਚ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਹਨ ਤਾਂ ਜੋ ਕੋਈ ਵੀ ਯੋਗ ਵੋਟਰ ਮੈਪਿੰਗ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ¢ ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਦਾ ਉਦੇਸ਼ ਤਰੁੱਟੀ ਰਹਿਤ ਤੇ ਪਾਰਦਰਸ਼ੀ ਵੋਟਰ ਸੂਚੀ ਤਿਆਰ ਕਰਨਾ ਹੈ¢ਉਨ੍ਹਾਂ ਪੰਜਾਬ ਵਿਚ ਐੱਸਆਈਆਰ ਸਬੰਧੀ ਸ਼ਡਿਊਲ ਬਾਰੇ ਵਿਸਥਾਰ ਨਾਲ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ.) ਵੱਲੋਂ ਘਰ-ਘਰ ਜਾ ਕੇ ਵੋਟਰਾਂ ਪਾਸੋਂ ਫਾਰਮ ਭਰਵਾਏ ਜਾਣਗੇ¢ ਡਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾਂ 3 ਅਗਸਤ ਨੂੰ ਹੋਵੇਗੀ ਅਤੇ ਦਾਅਵੇ ਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਪ੍ਰਾਪਤ ਕੀਤੇ ਜਾਣਗੇ¢। ਉਨ੍ਹਾਂ ਦੱਸਿਆ ਕਿ ਨੋਟਿਸ ਪੜਾਅ/ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ¢ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾਂ 1 ਅਕਤੂਬਰ ਨੂੰ ਹੋਵੇਗੀ¢। ਉਨ੍ਹਾਂ ਵੋਟਰਾਂ ਨੂੰ ਐੱਸਆਈਆਰ ਪ੍ਰਕਿਰਿਆ ਦੌਰਾਨ ਸਰਗਰਮ ਭਾਗੀਦਾਰੀ ਨਿਭਾਉਂਦਿਆਂ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਵਾਉਣ ਦੀ ਅਪੀਲ ਵੀ ਕੀਤੀ। ਚੈਕਿੰਗ ਦੌਰਾਨ ਐੱਸਡੀਐੱਮ ਜਲੰਧਰ-1-ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 35-ਜਲੰਧਰ ਕੇਂਦਰੀ ਸ਼ੁਭੀ ਆਂਗਰਾ, ਮਿਲਖ ਅਫ਼ਸਰ ਜੇ.ਡੀ.ਏ.-ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 34-ਜਲੰਧਰ ਪੱਛਮੀ ਨਵਦੀਪ ਸਿੰਘ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਵੀ ਮੌਜੂਦ ਸਨ।
-ਕਈ ਇਲਾਕਿਆਂ 'ਚ ਗਰਮੀ 'ਚ ਘਰੋਂ ਬਾਹਰ ਨਹੀਂ ਨਿਕਲੇ ਲੋਕ
ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥਾਂ 'ਤੇ ਵੋਟ ਮੈਪਿੰਗ ਲਈ ਲਗਾਏ ਗਏ ਇਨ੍ਹਾਂ ਕੈਂਪਾਂ ਸਬੰਧੀ ਜਦੋਂ ਵੱਖ-ਵੱਖ ਇਲਾਕਿਆਂ 'ਚ ਜਾ ਕੇ ਵੇਖਿਆ ਗਿਆ ਤੇ ਲੋਕਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੁੱਝ ਵੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਹ ਧੁੱਪ ’ਚ ਘਰੋਂ ਬਾਹਰ ਨਿਕਲੇ ਹਨ। ਇਸ ਦੌਰਾਨ ਵਪਾਰੀਆਂ 'ਚ ਵੀ ਇਸ ਸਬੰਧੀ ਕੋਈ ਖ਼ਾਸ ਰੁਝਾਨ ਵੇਖਣ ਨੂੰ ਨਹੀਂ ਮਿਲਿਆ ਕਿਉਂ ਕਿ ਦੁਕਾਨਦਾਰ ਦੇਰ ਸ਼ਾਮ ਤੱਕ ਦੁਕਾਨਾਂ 'ਤੇ ਕੰਮਾਂ 'ਚ ਰੁੱਝੇ ਰਹੇ ਇਸ ਤੋਂ ਇਲਾਵਾ ਐਤਵਾਰ ਹੋਣ ਤੇ ਸਕੂਲਾਂ 'ਚ ਛੁੱਟੀਆਂ ਹੋਣ ਕਰਕੇ ਜ਼ਿਆਦਾਤਰ ਲੋਕ ਘੁੰਮਣ ਨੂੰ ਨਿਕਲੇ ਹੋਏ ਹਨ ਜਿਸ ਕਰਕੇ ਬਹੁਤ ਸਾਰੇ ਪੋਲਿੰਗ ਬੂਥਾਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਤਰੁੱਟੀ ਠੀਕ ਕਰਵਾਉਣ ਜਾਂ ਵੋਟ ਮੈਪਿੰਗ ਲਈ ਬਹੁਤ ਘੱਟ ਲੋਕ ਪੁੱਜੇ। ਬਾਕੀ ਕਈ ਇਲਾਕਿਆਂ 'ਚ ਲੋਕਾਂ 'ਚ ਰੁਝਾਨ ਵੇਖਿਆ ਗਿਆ ਤੇ ਲੋਕ ਵੋਟ ਮੈਪਿੰਗ ਲਈ ਪੁੱਜੇ ਪਰ ਉਨ੍ਹਾਂ ਨੂੰ ਵੀ ਪਤੇ ਦਾ ਮਿਲਾਣ ਨਾ ਹੋਣ ਤੇ ਹੋਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।