- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਜੇ ਸਿੱਖ ਘੱਲੂਘਾਰੇ ਦੀ ਚੀਸ ਹਰ ਸਿੱਖ ਹਿਰਦੇ ਵਿੱਚ ਸਮੋਈ ਬੈਠਾ : ਗਿਆਨੀ ਹਰਪ੍ਰੀਤ ਸਿੰਘ

-ਹਕੂਮਤਾਂ ਸਕੂਲਾਂ ਕਾਲਜਾਂ ਵਿੱਚ ਸਹੀ ਸਿੱਖ ਇਤਿਹਾਸ ਪੜਾਉਣ : ਗੜਦੀਵਾਲਾ
ਅਕਸ਼ੇਦੀਪ, ਪੰਜਾਬੀ ਜਾਗਰਣ, ਆਦਮਪੁਰ : ਖੁਰਦਪੁਰ ਵਿਖੇ ਘੱਲੂਘਾਰੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ। ਸ਼ਹੀਦੀ ਸਮਾਗਮ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਥਾਨਕ ਇਕਾਈ ਦੇ ਆਗੂ ਜਰਨੈਲ ਸਿੰਘ ਗੜਦੀਵਾਲਾ ਤੇ ਸੀਨੀਅਰ ਅਕਾਲੀ ਆਗੂਆਂ ਨੇ ਸਾਂਝੇ ਤੌਰ ’ਤੇ ਕਰਵਾਇਆ। ਖੁਰਦਪੁਰ ਵਿਖੇ ਸਥਿਤ ਗੁਰਦੁਆਰਾ ਤਪ ਸਰ ਸਾਹਿਬ ਵਿਖੇ ਹੋਏ ਪਲੇਠੇ ਸ਼ਹੀਦੀ ਸਮਾਗਮ ਵਿੱਚ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲੇ, ਸੰਤ ਅਜੀਤ ਸਿੰਘ ਨੌਲੀ ਵਾਲੇ, ਸੰਤ ਅਮਰੀਕ ਸਿੰਘ ਪਧਿਆਣਾ ਦੇ ਸਥਾਨਾਂ ਤੋਂ ਭਾਈ ਕਰਮਜੀਤ ਸਿੰਘ ਤੇ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ l
ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਇਹ ਸੁਨੇਹਾ ਦਿੱਤਾ ਕਿ ਅਜਿਹੇ ਸ਼ਹੀਦੀ ਸਮਾਗਮ ਸਮੇਂ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖੀ ਪੀੜ੍ਹੀਆਂ ਨੂੰ ਉਹਨਾਂ ਦੇ ਵਡੇਰਿਆਂ ਵੱਲੋਂ ਆਪਣੇ ਪੰਥ ਅਤੇ ਧਰਮ ਪ੍ਰਤੀ ਕੀਤੀਆਂ ਸ਼ਹਾਦਤਾਂ ਨੂੰ ਯਾਦ ਤਾਜ਼ਾ ਰੱਖਿਆ ਜਾ ਸਕੇ l ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸੰਦੇਸ਼ ਕਿ "ਨਾ ਹਮ ਹਿੰਦੂ ਨਾ ਮੁਸਲਮਾਨ " ਉਸ ਵੇਲੇ ਦੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਨੂੰ ਇਹ ਰਾਸ ਨਹੀਂ ਆ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਏ ਦੋ ਸਿੱਖ ਘੱਲੂਘਾਰਿਆਂ 'ਚ ਤਾਂ ਉਸ ਵੇਲੇ ਦੇ ਹਾਕਮਾਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਯਤਨ ਕੀਤੇ ਪਰ ਆਜ਼ਾਦੀ ਤੋਂ ਬਾਅਦ ਵੀ ਚੁਣੀ ਹੋਈ ਸਰਕਾਰ ਨੇ ਵੀ ਉਸੇ ਤਰਜ਼ ’ਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਤੀਜੇ ਘੱਲੂਘਾਰੇ ਨੂੰ ਅੰਜਾਮ ਦਿੱਤਾ। ਸਿੱਖਾਂ ਦੇ ਨਾਲ ਕਦੀ ਨਿਆਂ ਨਹੀਂ ਕੀਤਾ ਤੇ ਸਿੱਖਾਂ ਦੇ ਨਾਲ ਇਹ ਬਦਲਾਲਊ ਨੀਤੀ ਅਜੇ ਵੀ ਜਾਰੀ ਹੈ l ਪ੍ਰਸਿੱਧ ਸਿੱਖ ਚਿੰਤਕ ਭਗਵੰਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਬਹੁਤ ਲੰਬਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਵੇਲੇ ਸ਼ੁਰੂ ਹੋਇਆ ਬਾ-ਦਸਤੂਰ ਜਾਰੀ ਹੈ l ਭਾਈ ਕਰਮਜੀਤ ਸਿੰਘ ਪਧਿਆਣਾ ਨੇ ਕਿਹਾ ਕਿ ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਦਾ ਮੁੱਖ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਸੀ l ਗੁਰੂ ਜੀ ਮਹਾਰਾਜ ਵੱਲੋਂ ਸਾਰੀਆਂ ਧਿਰਾਂ ਨੂੰ ਬਰਾਬਰਤਾ ਦਾ ਸੁਨੇਹਾ ਦੇਣ ਕਾਰਨ ਮੌਕੇ ਦੀਆਂ ਸਰਕਾਰ ਉਨ੍ਹਾਂ ਖਿਲਾਫ ਹੋਈ। ਸੰਗਤ ਨੂੰ ਸੁਰਜੀਤ ਸਿੰਘ ਉਦੇਸੀਆਂ ਵਾਲਿਆਂ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਨਾਲ ਜੋੜਿਆl ਸਟੇਜ ਦੀ ਕਾਰਵਾਈ ਬਾਖੂਬੀ ਜਰਨੈਲ ਸਿੰਘ ਗੜਦੀਵਾਲਾ ਨੇ ਨਿਭਾਈl
ਉਨ੍ਹਾਂ ਗੁਰਦੁਆਰਾ ਤੱਪਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਹੋਏ ਸਹਿਯੋਗ ਦਾ ਧੰਨਵਾਦ ਕਰਦਿਆ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਨੂੰ ਕਿਹਾ ਕਿ ਸਕੂਲਾਂ ਕਾਲਜਾਂ ’ਚ ਸਹੀ ਸਿੱਖ ਇਤਿਹਾਸ ਸਿਲੇਬਸਾਂ ਵਿੱਚ ਸ਼ਾਮਿਲ ਕਰਵਾਇਆ ਜਾਵੇ l ਗੜਦੀਵਾਲਾ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਹਰ ਸਾਲ ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਏ ਜਾਣਗੇ। ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਤੇ ਸੰਤਾਂ ਮਹਾਂਪੁਰਖਾਂ ਨੇ ਆਈ ਹੋਈ ਸੰਗਤ ਨੂੰ ਪ੍ਰਸ਼ਾਦ ਵਜੋਂ ਬੂਟੇ ਵੀ ਵੰਡੇ l ਸ਼ਹੀਦੀ ਸਮਾਗਮ ਵਿੱਚ ਪਿੰਡ ਖੁਰਦਪੁਰ, ਹਰੀਪੁਰ, ਦੂਹੜੇ, ਕਡਿਆਣਾ, ਦੌਲਤਪੁਰ, ਚੱਕ ਸਕੂਰ, ਉੱਚਾ, ਡਰੋਲੀ ਕਲਾਂ, ਡਰੋਲੀ ਖੁਰਦ, ਮਹਦੀਪੁਰ, ਹਜਾਰਾ, ਆਦਮਪੁਰ, ਚੱਕ ਝੰਡੂ, ਕੰਦੋਲਾ ਤੋਂ ਸੰਗਤ ਨੇ ਵੱਡੇ ਪੱਧਰ ’ਤੇ ਹਾਜ਼ਰੀ ਭਰੀ l
ਸੰਗਤ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਸੁਖਦੇਵ ਸਿੰਘ ਫਗਵਾੜਾ, ਬੀਬੀ ਹਰਜੀਤ ਕੌਰ ਤਲਵੰਡੀ,ਸੁਖਵੰਤ ਸਿੰਘ ਰੌਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਮੇਜਰ ਸਿੰਘ ਹਰੀਪੁਰ, ਅਮਰਜੀਤ ਸਿੰਘ ਖੁਰਦਪੁਰ, ਅੰਮ੍ਰਿਤ ਪਾਲ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਗੋਪੀ, ਸਰਪੰਚ ਸੁਖਵਿੰਦਰ ਸਿੰਘ ਡਰੋਲੀ, ਕੁਲਦੀਪ ਸਿੰਘ ਖੁਰਦਪੁਰ, ਜਸਪਾਲ ਸਿੰਘ ਦੂਹੜੇ, ਮਨਦੀਪ ਸਿੰਘ ਮਿੰਟੂ, ਭੁਪਿੰਦਰ ਸਿੰਘ ਦਿਓਲ, ਰਣਜੀਤ ਸਿੰਘ ਰਾਣਾ, ਜਰਨੈਲ ਸਿੰਘ ਕੰਦੋਲਾ, ਰਣਜੀਤ ਸਿੰਘ ਕੰਦੋਲਾ, ਸ਼ਿਵ ਸਿੰਘ ਮਹਦੀਪੁਰ, ਯੂਥ ਆਗੂ ਅੰਮ੍ਰਿਤਪਾਲ ਸਿੰਘ, ਹਰਭਜਨ ਸਿੰਘ, ਬੀਬੀ ਹਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਹਰਜਿੰਦਰ ਕੌਰ, ਸਤਵਿੰਦਰ ਸਿੰਘ ਖ਼ਾਲਸਾ, ਰਮਨਜੀਤ ਸਿੰਘ ਅਟਵਾਲ, ਹਰਬੰਸ ਸਿੰਘ, ਜਸਵਿੰਦਰ ਸਿੰਘ ਜੱਸਾ, ਹਰਿੰਦਰ ਸਿੰਘ ਸਰੀਹ, ਭਗਵੰਤ ਸਿੰਘ ਫਤਿਹ ਜਲਾਲ, ਜਥੇਦਾਰ ਲਸ਼ਕਰ ਸਿੰਘ ਆਦਿ ਹਾਜ਼ਰ ਸਨ।