- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਕਿਹਾ, ਸਰਕਾਰ ਦੀ ਸ਼ਹਿ

-ਕਿਹਾ, ਸਰਕਾਰ ਦੀ ਸ਼ਹਿ ’ਤੇ ਪੁਲਿਸ ਵੱਲੋਂ ਕਾਂਗਰਸੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਨਾ ਗ਼ਲਤ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : 'ਬੀਤੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਪੰਜਾਬ ਪੁਲਿਸ ਵੱਲੋਂ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਦੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ'। ਉਕਤ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਸ਼ਾਹਕੋਟ ਕਾਂਗਰਸ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਨੇ ਉਸ ਮੌਕੇ ਕੀਤਾ, ਜਦੋਂ ਉਹ ਮਾਡਲ ਪੁਲਿਸ ਸਟੇਸ਼ਨ ਦੇ ਸਾਹਮਣੇ ਕਾਂਗਰਸੀ ਵਰਕਰਾਂ ਸਮੇਤ ‘ਆਪ’ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਨਗਰ ਪੰਚਾਇਤ ਚੋਣਾਂ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ’ਚ ਝਾੜੂ ਤੀਲਾ ਤੀਲਾ ਕੀਤਾ ਸੀ। ਜਿਸ ਕਰਕੇ ਆਮ ਆਦਮੀ ਪਾਰਟੀ ਦੇ ਝੂਠੇ ਇਨਕਲਾਬੀਆਂ ਦੀ ਸ਼ਹਿ ’ਤੇ ਪੰਜਾਬ ਪੁਲਿਸ ਨੇ ਝੂਠੇ ਪਰਚੇ ਦਰਜ ਕੀਤੇ ਹਨ। ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਝਾੜੂ ਖਿਲਾਰ ਕੇ ਅਤੇ ਮੌਜੂਦਾ ‘ਆਪ’ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਿੰਦਰਪਾਲ ਸਿੰਘ ਖਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮਹਿਤਪੁਰ, ਸੁਖਦੀਪ ਸਿੰਘ ਕੰਗ ਪੀਏ, ਮਹਿੰਦਰ ਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਮਹਿਤਪੁਰ, ਬੰਟੀ ਬਠੱਲਾ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ, ਨਛੱਤਰ ਸਿੰਘ ਸੱਤੀ ਪਹਿਲਵਾਨ ਢੰਡੋਵਾਲ, ਜਗਤਾਰ ਸਿੰਘ ਖਾਲਸਾ, ਪਵਨ ਅਗਰਵਾਲ ਸਾਬਕਾ ਮੈਂਬਰ ਨਗਰ ਪੰਚਾਇਤ, ਟਿੰਪੀ ਕੁਮਰਾ, ਮੇਜਰ ਸਿੰਘ ਮੰਡ, ਪਵਨ ਜੁਨੇਜਾ, ਅਜ਼ੀਜ਼ ਮਸੀਹ, ਪੁਰਸ਼ੋਤਮ ਲਾਲ ਮੈਂਬਰ ਨਗਰ ਪੰਚਾਇਤ ਮਹਿਤਪੁਰ, ਗੁਰਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਹਿਤਪੁਰ, ਬਲਦੇਵ ਸਿੰਘ ਸਾਬਕਾ ਸਰਪੰਚ ਸਲੈਚਾ, ਸੁਖਦੇਵ ਸਿੰਘ ਸੁੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਜਸਬੀਰ ਸਿੰਘ ਪੰਨੂ, ਰਾਜੂ ਬੱਗਾ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ ਸਲੈਚਾਂ, ਰਾਕੇਸ਼ ਕੁਮਾਰ ਢੰਡੋਵਾਲ, ਬਲਦੇਵ ਬਿੱਲੂ ਸਾਬਕਾ ਪੰਚ ਢੰਡੋਵਾਲ, ਕੇਵਲ ਰਾਮ ਸਾਬਕਾ ਪੰਚ ਢੰਡੋਵਾਲ, ਨਿਰਮਲ ਢੰਡੋਵਾਲੀਆ, ਸਤਿੰਦਰ ਪਾਲ ਸਿੰਘ ਮੱਟੂ ਪਡੋਰੀ, ਪਰਮਜੀਤ ਪੰਮਾ ਸਾਬਕਾ ਸਰਪੰਚ ਬਿੱਲੀ ਚਾਹਰਮੀ, ਸੁੱਖਾ ਕੰਗ ਖੁਰਦ ਬਲਾਕ ਪ੍ਰਧਾਨ ਲੋਹੀਆਂ ਐਸਸੀ ਵਿੰਗ, ਅਨੂਪ ਜੈਨ ਸਾਬਕਾ ਮੈਂਬਰ ਮਾਰਕੀਟ ਕਮੇਟੀ ਸ਼ਾਹਕੋਟ, ਕੁਲਬੀਰ ਸਿੰਘ ਧੰਜੂ, ਰੋਮੀ ਗਿੱਲ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਬਲਜਿੰਦਰ ਸਿੰਘ ਭੋਲਾ ਨੰਗਲ ਅੰਬੀਆ, ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ ਝਿੜੀ, ਅਮਰੀਕ ਸਿੰਘ ਜੰਮੂ ਸਾਬਕਾ ਮੈਂਬਰ ਪੰਚਾਇਤ ਸੈਦਪੁਰੀ, ਕਮਲ ਨਾਹਰ, ਗੁਰਪ੍ਰੀਤ ਮਹਿਤਾ (ਦੋਵੇਂ ਮੈਂਬਰ ਪੰਚਾਇਤ ਹਵੇਲੀ ਪੱਤੀ), ਵਿਜੈ ਤੇਜੀ, ਤਰਸੇਮ ਸਹੋਤਾ, ਮੇਜਰ ਸਿੰਘ ਤਲਵੰਡੀ ਬੂਟਿਆ, ਜਗਦੀਸ਼ ਲਾਲ ਸਾਬਕਾ ਸਰਪੰਚ ਟੁੱਟ ਸ਼ੇਰ ਸਿੰਘ, ਬਿੱਟੂ ਬੁੱਢਣਵਾਲ, ਸੁਰਿੰਦਰ ਕੁਮਾਰ ਗੋਇਲ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਆਦਿ ਮੌਜੂਦ ਸਨ।