- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-27 ਜੂਨ ਨੂੰ ਸਤਿਗੁਰੂ

-27 ਜੂਨ ਨੂੰ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਤੋਂ ਨਿਕਲੇਗੀ ਸ਼ੋਭਾ ਯਾਤਰਾ
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਸਵੀਂ ਸਾਂਝੀ ਪ੍ਰਭਾਤ ਫੇਰੀ ਐਤਵਾਰ ਨੂੰ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਤੋਂ ਕੱਢੀ ਗਈ। ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਤੋਂ ਕੱਢੀ ਇਸ ਸਾਂਝੀ ਪ੍ਰਭਾਤ ਫੇਰੀ ਦੀ ਅਗਵਾਈ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਆਚਾਰੀਆ ਜਗਦੀਸ਼ ਦਾਸ ਵੱਲੋਂ ਕੀਤੀ ਗਈ। ਪ੍ਰਭਾਤ ਫੇਰੀ ਵਿੱਚ ਜਲੰਧਰ ਦੇ ਵੱਖ-ਵੱਖ ਮੰਦਿਰਾਂ ਦੇ ਚੇਅਰਮੈਨ, ਪ੍ਰਧਾਨ ਅਤੇ ਮੈਂਬਰਾਂ ਦੇ ਨਾਲ ਨਾਲ ਭਾਰੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਨੇ ਸ਼ਿਰਕਤ ਕਰ ਸਤਿਗੁਰੂ ਕਬੀਰ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਭਾਤ ਫੇਰੀ ਸਤਿਗੁਰੂ ਮੁੱਖ ਕਬੀਰ ਮੰਦਿਰ ਭਾਰਗੋ ਨਗਰ ਤੋਂ ਆਰੰਭ ਹੋ ਕੇ ਲੱਕੜ ਚੌਂਕ, ਪਿਸ਼ੋਰੀ ਮੁਹੱਲਾ, ਟਾਹਲੀਆਂ ਵਾਲਾ ਚੌਕ, ਭਗਤ ਬੁੱਢਾ ਮੱਲ ਗਰਾਊਂਡ,ਮੇਨ ਬਾਜ਼ਾਰ ਸਰਕਾਰੀ ਸਕੂਲ ਲੜਕੀਆਂ ਤੋ ਹੁੰਦੇ ਹੋਏ ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਸੇਵਾਦਾਰ ਬਲਵਿੰਦਰ ਬਿੱਟੂ ਦੇ ਘਰ ਪੁੱਜੀ। ਜਿੱਥੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਪ੍ਰਭਾਤ ਫੇਰੀ ਦੇ ਮਾਰਗ ’ਚ ਸੰਗਤ ਵੱਲੋਂ ਜਗ੍ਹਾ ਜਗ੍ਹਾ ਸੰਗਤ ਲਈ ਠੰਢੇ ਮਿੱਠੇ ਜਲ ਤੇ ਕਈ ਹੋਰ ਪ੍ਰਕਾਰ ਦੇ ਲੰਗਰ ਆਦਿ ਲਗਾਏ ਗਏ ਸਨ। ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਦੀ ਇਸਤਰੀ ਸਤਿਸੰਗ ਸਭਾ ਵੱਲੋਂ ਕਬੀਰ ਮਹਿਮ ਦਾ ਗੁਣਗਾਨ ਵੀ ਕੀਤਾ ਗਿਆ। ਬਲਵਿੰਦਰ ਬਿੱਟੂ ਦੇ ਘਰ ਪੁੱਜਣ ’ਤੇ ਪ੍ਰਸਿੱਧ ਪੰਜਾਬੀ ਗਾਇਕ ਪਵਨ ਸਲਾਰੀਆਂ ਨੇ ਮੇਲਾ ਆਇਆ ਸਤਿਗੁਰਾਂ ਦਾ ਤੇ ਹੋਰ ਅਨੇਕਾਂ ਭਜਨਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ਉਪਰੰਤ ਆਚਾਰੀਆ ਜਗਦੀਸ਼ ਦਾਸ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਕਿਹਾ ਕਿ ਅਜੋਕੇ ਯੁੱਗ ’ਚ ਅਸੀਂ ਭਜਨ, ਬੰਦਗੀ ਨਾਲ ਹੀ ਸਤਿਗੁਰ ਨੂੰ ਪੂਰਨ ਤੌਰ ’ਤੇ ਪਾ ਸਕਦੇ ਹਾਂ ,ਅੱਜ ਲੋੜ ਹੈ ਸਾਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਮਲੀ ਤੌਰ ’ਤੇ ਅਪਣਾਈਏ। ਇਸ ਮੌਕੇ ਪਾਠੀ ਰਾਮ ਲਾਲ, ਪੰਥ ਪ੍ਰਚਾਰਕ ਮਾਸਟਰ ਤੈਜਿੰਦਰ ਪਾਲ ਕੈਲੇ,ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਪ੍ਰਧਾਨ ਰਾਕੇਸ਼ ਭਗਤ, ਚੇਅਰਮੈਨ ਸਤੀਸ਼ ਬਿੱਲਾ, ਓਮ ਪ੍ਰਕਾਸ਼ ਭਗਤ,ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਦੇ ਚੇਅਰਮੈਨ ਕੁਲਦੀਪ ਦੀਪੂ, ਸਤਿਗੁਰ ਕਬੀਰ ਭਵਨ ਗੜਾ ਦੇ ਸੰਸਥਾਪਕ ਇੰਦਰਜੀਤ ਭਗਤ, ਸਾਬਕਾ ਡਿਪਟੀ ਮੇਅਰ ਬਚਨ ਲਾਲ, ਕੌਸਲਰ ਅਜੇ ਬੱਬਲ,ਕੌਂਸਲਰ ਤਰਸੇਮ ਸਿੰਘ ਲਖੋਤਰਾ,ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗੜੀ, ਰਜਨੀਸ਼ ਚਾਚਾ, ਰਜਿੰਦਰ ਜ਼ਿੰਦਾ, ਵਰਿੰਦਰ ਕਾਲੀ, ਵਿਜੇ ਕੁਮਾਰ ਕਾਕਾ, ਵਿਜੇ ਕੁਮਾਰ, ਲਾਭ ਚੰਦ, ਠਾਕੁਰ ਭਗਤ, ਅਸ਼ਵਨੀ ਭਗਤ, ਗਾਂਧੀ ਕੈਂਪ ਤੋਂ ਕਮਲ ਭਗਤ, ਗੁਰਬਚਨ ਜੱਲਾ, ਸੌਦਾਗਰ ਮੱਲ,ਵਿਨੇ ਭਗਤ, ਅਕਾਲੀ ਆਗੂ ਗੌਰਵ ਭਗਤ, ਸੁਭਾਸ਼ ਕੁਮਾਰ, ਜੋਗਿੰਦਰ ਭਗਤ, ਕਮਲ ਭਗਤ, ਦੀਸ਼ਾਂਤ ਭਗਤ, ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਤੋਂ ਗੁਲਸ਼ਨ ਆਜ਼ਾਦ, ਬਲਵਿੰਦਰ ਬਿੱਟੂ, ਰਵੀ ਭਗਤ, ਸੋਮਨਾਥ, ਰਮੇਸ਼ ਮੱਖਣ, ਸੋਦਾਗਰ ਮੱਲ, ਤੇਲੀਆ ਮੁਹੱਲਾ ਤੋਂ ਅਸ਼ਵਨੀ ਗੋਲੂ ਆਦਿ ਮੌਜੂਦ ਸਨ। ਸਮਾਰੋਹ ਉਪਰੰਤ ਸਤਿਗੁਰੂ ਕਬੀਰ ਮੁੱਖ ਮੰਦਰ ਦੇ ਪ੍ਰਧਾਨ ਰਾਕੇਸ਼ ਭਗਤ ਨੇ ਆਈ ਹੋਈ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜਲੰਧਰ ਦੇ ਵੱਖ-ਵੱਖ ਕਬੀਰ ਮੰਦਰਾਂ ਦੇ ਪ੍ਰਧਾਨਾਂ ਨੂੰ ਸਨਮਾਨਿਤ ਵੀ ਕੀਤਾ। ਪ੍ਰਭਾਤ ਫੇਰੀ ਉਪਰੰਤ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ।