ਸਮੇਂ ਸਿਰ ਡਾਕਟਰੀ ਮਦਦ ਨਾਲ ਸਟ੍ਰੋਕ ਨੂੰ ਰੋਕਿਆ ਜਾ ਸਕਦੈ : ਡਾ. ਗੋਇਲ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ,
Publish Date: Sun, 07 Jun 2026 08:49 PM (IST)
Updated Date: Mon, 08 Jun 2026 04:09 AM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ ਨਿਮਾ ਦਾ ਮਾਸਿਕ ਸੈਮੀਨਾਰ ਐਨਐਚਐਸ ਹਸਪਤਾਲ ਦੇ ਸਹਿਯੋਗ ਨਾਲ ਡਾ. ਐੱਸਪੀ ਡਾਲੀਆ ਦੀ ਪ੍ਰਧਾਨਗੀ ਹੇਠ ਕਰਵਾਇਆ। ਸੰਗਠਨ ਦੇ ਪ੍ਰਮੁੱਖ ਮਾਹਿਰ ਮੁੱਖ ਬੁਲਾਰੇ ਸਨ। ਭਗਵਾਨ ਧਨਵੰਤਰੀ ਦੀ ਪੂਜਾ ਤੋਂ ਬਾਅਦ ਸਕੱਤਰ ਡਾ. ਰਾਜੀਵ ਧਵਨ ਨੇ ਨੀਮਾ ਮੈਂਬਰਾਂ ਦਾ ਸਵਾਗਤ ਕੀਤਾ। ਡਾ. ਪਾਰਥ ਰੰਜਨ ਸਾਹਾ (ਡੀਐੱਮ ਨਿਊਰੋਲੋਜੀ) ਨੇ ਸਟ੍ਰੋਕ ਦੇ ਵੱਖ-ਵੱਖ ਲੱਛਣਾਂ ਬਾਰੇ ਦੱਸਿਆ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਿਗਰਟਨੋਸ਼ੀ, ਮੋਟਾਪਾ ਅਤੇ ਅਨਿਯਮਿਤ ਜੀਵਨ ਸ਼ੈਲੀ ਸਟ੍ਰੋਕ ਲਈ ਮੁੱਖ ਜੋਖ਼ਮ ਦੇ ਕਾਰਕ ਹਨ l ਆਧੁਨਿਕ ਨਿਊਰੋ-ਇਮੇਜਿੰਗ ਤਕਨੀਕਾਂ ਦੀ ਮਦਦ ਨਾਲ ਸਟ੍ਰੋਕ ਦਾ ਸਹੀ ਤੇ ਸ਼ੁਰੂਆਤੀ ਨਿਦਾਨ ਸੰਭਵ ਬਣਾਇਆ ਹੈ, ਜਿਸ ਨਾਲ ਐਂਡੋਵਾਸਕੁਲਰ ਥੈਰੇਪੀ ਵਰਗੇ ਉੱਨਤ ਇਲਾਜ ਤਰੀਕਿਆਂ ਦੀ ਸਮੇਂ ਸਿਰ ਵਰਤੋਂ ਸੰਭਵ ਹੋ ਗਈ ਹੈ। ਡਾ. ਸੰਦੀਪ ਗੋਇਲ, ਡਾਇਰੈਕਟਰ ਤੇ ਸੀਨੀਅਰ ਨਿਊਰੋਲੋਜਿਸਟ ਨੇ ਅਚਾਨਕ ਹੋਣ ਵਾਲੇ ਅਧਰੰਗ (ਐਕਿਊਟ ਸਟ੍ਰੋਕੇ) ਦੇ ਪ੍ਰਬੰਧਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ ਜਿਸ ਵਿੱਚ ਹਰ ਸਕਿੰਟ ਬਹੁਤ ਮਹੱਤਵਪੂਰਨ ਹੁੰਦਾ ਹੈ। ਸਟ੍ਰੋਕ ਦੇ ਲੱਛਣਾਂ ਦੀ ਜਲਦੀ ਪਛਾਣ, ਤੁਰੰਤ ਨਿਦਾਨ ਅਤੇ ਤੁਰੰਤ ਇਲਾਜ ਮਰੀਜ਼ ਦੇ ਠੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਕਾਫ਼ੀ ਵਧਾਉਂਦੇ ਹਨ। ਡਾ. ਗੋਇਲ ਨੇ ਮੌਜੂਦਾ ਇਲਾਜ ਵਿਧੀਆਂ, ਵੱਖ-ਵੱਖ ਮਾਹਿਰਾਂ ਦੀ ਸਹਿਯੋਗੀ ਭੂਮਿਕਾ (ਮਲਟੀ ਡਿਸੀਪਲੀਨਰੀ ਕੈਏਰ) ਅਤੇ ਅਧਰੰਗ ਤੋਂ ਹੋਣ ਵਾਲੀ ਅਪੰਗਤਾ ਅਤੇ ਮੌਤ ਦਰ ਨੂੰ ਘਟਾਉਣ ਲਈ ਜਨਤਕ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਤੇ ਵੀ ਚਾਨਣਾ ਪਾਇਆ। ਅੰਤ ਵਿੱਚ ਡਾ. ਹੁੱਡਾ, ਇੱਕ ਇੰਟਰਵੈਨਸ਼ਨਲ ਰੇਡੀਓਲੋਜਿਸਟ ਨੇ ਐਕਿਊਟ ਸਟ੍ਰੋਕ ਵਿੱਚ ਐਂਡੋਵਾਸਕੁਲਰ ਇਲਾਜ ਤੇ ਕੈਰੋਟਿਡ ਆਰਟਰੀ ਸਟੈਂਟਿੰਗ ਤੇ ਇਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਸਟ੍ਰੋਕ ਦੇ ਮਾਮਲਿਆਂ ਵਿੱਚ ਸਮੇਂ ਸਿਰ ਤੁਰੰਤ ਇਲਾਜ ਕਰਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਸ ਨਾਲ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ ਤੇ ਸਥਾਈ ਨਿਊਰੋਲੋਜੀਕਲ ਨੁਕਸਾਨ ਨੂੰ ਰੋਕ ਸਕਦਾ ਹੈ। ਤਿੰਨਾਂ ਮਾਹਿਰਾਂ ਨੇ ਨੀਮਾ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮੁੱਖ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾl ਅੰਤ ’ਚ ਡਾ. ਐਸਪੀ ਡਾਲੀਆ ਨੇ ਸਾਰੇ ਨਵੇਂ ਅਤੇ ਆਉਣ ਵਾਲੇ ਨੀਮਾ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਯੋਗ ਦਿਵਸ ਲਈ ਪੰਜਾਬ ਨੀਮਾ ਦੇ ਜਨਰਲ ਸਕੱਤਰ ਡਾ. ਅਨਿਲ ਨਾਗਰਥ ਨੂੰ ਆਲ ਇੰਡੀਆ ਦਾ ਕੋਰਡੀਨੇਟਰ ਅਤੇ ਡਾ. ਵਿਪੂਲ ਕੱਕੜ ਨੂੰ ਪੰਜਾਬ ਦਾ ਕੋਆਰਡੀਨੇਟਰ ਤੇ ਡਾ. ਸ਼ਸ਼ੀ ਭੂਸ਼ਣ ਨੂੰ ਜਲੰਧਰ ਜ਼ਿਲ੍ਹੇ ਦਾ ਕਨਵੀਨਰ ਨਿਯੁਕਤ ਕਰ ਜ਼ਿੰਮੇਵਾਰੀ ਸੌਂਪੀ ਗਈ ਹੈ l ਸੈਮੀਨਾਰ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਲਈ ਡਾ. ਵਿਪੁਲ ਕੱਕੜ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਡਾ. ਮੁਹੰਮਦ ਉਰਫ਼ਾਨ ਨੇ ਸੈਸ਼ਨ ਦਾ ਸੰਚਾਲਨ ਵਧੀਆ ਢੰਗ ਨਾਲ ਕੀਤਾ। ਇਸ ਮੌਕੇ ਡਾ. ਵਿਸ਼ਾਲ ਭਨੋਟ, ਡਾ. ਸ਼੍ਰੀ ਕ੍ਰਿਸ਼ਨ, ਡਾ. ਕੇਐੱਸ ਰਾਣਾ, ਡਾ. ਅਵਿਨਾਸ਼, ਡਾ. ਵਰੁਣ ਅਗਰਵਾਲ, ਡਾ. ਦਿਨੇਸ਼ ਜੱਗੀ, ਡਾ. ਸੁਰਿੰਦਰ ਕਲਿਆਣ, ਡਾ. ਬੱਬਰ, ਡਾ. ਗਾਂਧੀ, ਡਾ. ਰਾਜੇਸ਼ ਸ਼ਰਮਾ, ਡਾ. ਭਜਨ ਖੇਪਰਾ, ਡਾ. ਮੀਨਲ, ਡਾ. ਸੁਨੀਤਾ ਨਾਗਰਥ, ਡਾ. ਰਚਨਾ ਹਾਂਡਾ, ਡਾ. ਮਨੀ ਸੋਡੀ, ਡਾ. ਵੰਦਨਾ ਯਸ਼, ਡਾ. ਰੀਨਾ ਮਲਹੋਤਰਾ ਆਦਿ ਹਾਜ਼ਰ ਸਨ।