ਹਫ਼ਤੇ ’ਚ ਮੀਂਹ ਦੀ ਸੰਭਾਵਨਾ, ਤਾਪਮਾਨ 43 ਡਿਗਰੀ ਤੱਕ ਪੁੱਜੇਗਾ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 07 Jun 2026 09:42 PM (IST)
Updated Date: Mon, 08 Jun 2026 04:11 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਸ਼ਹਿਰ ’ਚ ਮੌਸਮ ਸਾਫ਼ ਹੈ। ਇਸ ਵੇਲੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਅਗਲੇ ਚਾਰ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ 43 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ, 11 ਤੋਂ 13 ਜੂਨ ਤੱਕ ਸ਼ਹਿਰ ’ਚ ਗਰਜ-ਚਮਕ, ਤੇਜ਼ ਹਵਾ ਤੇ ਮੀਂਹ ਪੈਣ ਨਾਲ ਮੌਸਮ ਬਦਲਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਮੌਨਸੂਨ ਇਸ ਸਮੇਂ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਜੰਮੂ-ਕਸ਼ਮੀਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਇਕ ਪੱਛਮੀ ਵਿਕਸ਼ੋਭ ਸਰਗਰਮ ਹੈ। ਇਸ ਨਾਲ ਉੱਤਰੀ ਭਾਰਤ ਦੇ ਪਹਾੜੀ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਮੌਸਮ ’ਚ ਬਦਲਾਅ ਆ ਸਕਦਾ ਹੈ। ਜਲੰਧਰ ’ਚ 7 ਤੋਂ 10 ਜੂਨ ਤੱਕ ਹੀਟ ਵੇਵ ਦੀ ਸਥਿਤੀ ਬਣ ਸਕਦੀ ਹੈ। ਭਵਿੱਖ ’ਚ ਚਾਰ ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਵਧਣ ਦੀ ਸੰਭਾਵਨਾ ਹੈ। ਸਿਹਤ ਵਿਭਾਗ ਅਨੁਸਾਰ, ਗਰਮੀ ਵਿਚ ਜ਼ਰੂਰੀ ਕੰਮ ਹੈ ਤਾਂ ਬਾਹਰ ਨਿਕਲਣਾ ਚਾਹੀਦਾ ਹੈ। ਜੇਕਰ ਲੰਬੇ ਸਮੇਂ ਤੱਕ ਗਰਮੀ ਵਿਚ ਰਹੋਗੇ ਤਾਂ ਹੀਟ ਸਟ੍ਰੋਕ ਹੋ ਸਕਦਾ ਹੈ। ਇਸ ਤੋਂ ਬਚਣ ਲਈ ਚਸ਼ਮੇ ਦੇ ਨਾਲ-ਨਾਲ ਛਤਰੀ ਤੇ ਟੋਪੀ ਦੀ ਵਰਤੋਂ ਕਰੋ ਤਾਂ ਜੋ ਹੀਟ ਸਟ੍ਰੋਕ ਤੋਂ ਬਚਿਆ ਜਾ ਸਕੇ। ਭਵਿੱਖ ’ਚ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਕਿੰਨਾ ਰਹੇਗਾ, ਇਸ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
**ਤਾਰੀਖ ਘੱਟੋ-ਘੱਟ ਵੱਧੋ-ਵੱਧ**
7 ਜੂਨ 26 39
8 ਜੂਨ 26 40
9 ਜੂਨ 27 42
10 ਜੂਨ 27 43
11 ਜੂਨ 28 42
12 ਜੂਨ 27 39
13 ਜੂਨ 28 40।