- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਕੈਂਪ ’ਚ 850 ਤੋਂ

-ਕੈਂਪ ’ਚ 850 ਤੋਂ ਵੱਧ ਲੋੜਵੰਦ ਵਿਅਕਤੀਆਂ ਨੇ ਵੱਖ-ਵੱਖ ਡਾਕਟਰੀ ਸੇਵਾਵਾਂ ਦਾ ਲਿਆ ਲਾਭ
ਅਮਰਜੀਤ ਸਿੰਘ ਵੇਹਗਲ ਪੰਜਾਬੀ ਜਾਗਰਣ ਜਲੰਧਰ
ਅਪਾਹਜ ਆਸ਼ਰਮ ਵਿਖੇ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਦੀ ਇਮਾਰਤ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਤੇ ਮੈਡੀਕਲ ਜਾਂਚ ਕੈਂਪ ਲਗਾਇਆ। ਅਪਾਹਜ ਆਸ਼ਰਮ ਦੇ ਚੇਅਰਮੈਨ ਨੂੰ ਗ਼ਰੀਬਾਂ ਦਾ ਮਸੀਹਾ ਐਲਾਨਦਿਆਂ ਡਾ. ਗਿਰੀਸ਼ ਬਾਲੀ ਆਈਆਰਐੱਸ ਕਮਿਸ਼ਨਰ, ਇਨਕਮ ਟੈਕਸ, ਨਵਜੋਤ ਸਿੰਘ ਸਹਾਇਕ ਕਮਾਂਡੈਂਟ, ਸੀਆਰਪੀਐੱਫ, ਜਗਜੀਤ ਸਿੰਘ ਸਰੋਆ ਏਆਈਜੀ, ਐੱਸਟੀਐੱਫ ਤੇ ਰਾਕੇਸ਼ ਸ਼ਰਮਾ ਜੁਗਨੂੰ ਵੱਲੋਂ ਕੈਂਪ ਦਾ ਉਦਘਾਟਨ ਕੀਤਾ। ਕੈਂਪ ਵਿਚ 850 ਤੋਂ ਵੱਧ ਲੋੜਵੰਦ ਵਿਅਕਤੀਆਂ ਨੇ ਵੱਖ-ਵੱਖ ਡਾਕਟਰੀ ਸੇਵਾਵਾਂ ਦਾ ਲਾਭ ਲਿਆ। ਇਸ ਸਬੰਧੀ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਅਨੁਸਾਰ 375 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿਚੋਂ 110 ਵਿਅਕਤੀਆਂ ਦੀ ਮੋਤੀਆਬਿੰਦ ਦੀ ਸਰਜਰੀ ਤੇ 15 ਵਿਅਕਤੀਆਂ ਨੂੰ ਗਲੁਕੋਮਾ ਸਰਜਰੀ ਦੀ ਲੋੜ ਹੈ, ਜਿਨ੍ਹਾਂ ਵਿਅਕਤੀਆਂ ਦਾ ਜਲਦੀ ਹੀ ਆਧੁਨਿਕ ਲੇਜ਼ਰ ਫਾਕੋ ਤਕਨਾਲੋਜੀ ਦੀ ਵਰਤੋਂ ਕਰਕੇ ਮੁਫਤ ਸਰਜਰੀ ਕੀਤੀ ਜਾਵੇਗੀ।
ਵਿਸ਼ਵ ਕੈਂਸਰ ਕੇਅਰ ਸੁਸਾਇਟੀ ਨੇ 245 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ’ਚ 175 ਵਿਅਕਤੀਆਂ ਨੇ ਮੈਮੋਗ੍ਰਾਫੀ, ਛਾਤੀ ਦੇ ਕੈਂਸਰ ਸਕੈਨ ਅਤੇ ਹੱਡੀਆਂ ਦੀ ਘਣਤਾ ਟੈਸਟ ਵਰਗੀਆਂ ਸੇਵਾਵਾਂ ਦਾ ਲਾਭ ਲਿਆ। 50 ਵਿਅਕਤੀਆਂ ਨੇ ਜਨਰਲ ਚੈੱਕਅੱਪ, 45 ਵਿਅਕਤੀਆਂ ਦੰਦਾਂ ਦੀ ਜਾਂਚ, 50 ਵਿਅਕਤੀਆਂ ਦੀ ਫਿਜ਼ੀਓਥੈਰੇਪੀ ਸੈਸ਼ਨ, 40 ਐਕਸ-ਰੇ, 20 ਈਸੀਜੀ ਤੇ 45 ਵਿਅਕਤੀਆਂ ਦੇ ਖੂਨ ਦੇ ਟੈਸਟ ਕਰਵਾਏ। ਸਾਰੇ ਮਰੀਜ਼ਾਂ ਨੂੰ ਮੁਫ਼ਤ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਵੀ ਪ੍ਰਦਾਨ ਕੀਤੀ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ। ਇਹ ਵਿਸ਼ਾਲ ਕੈਂਪ ਅੰਜੂ ਸ਼ਰਮਾ ਪ੍ਰਧਾਨ ਤੇ ਲੌਂਗ ਆਈਲੈਂਡ ਇੰਡੋ-ਅਮੈਰੀਕਨ ਲਾਇਨਜ਼ ਕਲੱਬ ਦੇ ਮੈਂਬਰਾਂ ਦੇ ਯੋਗਦਾਨ ਦੁਆਰਾ, ਡਾ. ਵਿਜੇ ਮਹਾਜਨ, ਡਾ. ਐੱਸਪੀ ਸਿੰਘ ਓਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ, ਵਰਲਡ ਕੈਂਸਰ ਕੇਅਰ ਸੁਸਾਇਟੀ ਤੇ ਡਾ. ਜਗਦੀਪ ਸਿੰਘ ਐੱਮਐੱਸ, ਅੱਖਾਂ ਦੇ ਮਾਹਿਰ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਲਗਾਇਆ ਗਿਆ। ਕੈਂਪ ’ਚ ਅਸ਼ੋਕ ਕਾਲੜਾ, ਕੇਵਲ ਕ੍ਰਿਸ਼ਨ ਵੱਲੋਂ ₹5,100 ਤੇ ₹11,000 ਦਾ ਯੋਗਦਾਨ ਪਾਇਆ। ਮੋਹਿਤ ਮੋਂਗਾ ਨੇ ਸਾਰੇ ਮਰੀਜ਼ਾਂ ਲਈ ਠੰਢੇ ਪਾਣੀ ਤੇ ਜੂਸ ਦਾ ਪ੍ਰਬੰਧ ਕੀਤਾ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਸਾਰੇ ਡਾਕਟਰਾਂ, ਦਾਨੀਆਂ, ਕਮੇਟੀ ਮੈਂਬਰਾਂ, ਸਟਾਫ਼ ਤੇ ਕੈਂਪ ਦੇ ਸੰਗਠਨ ’ਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੋ-ਚੇਅਰਪਰਸਨ ਸੁਨੀਤਾ ਕਪੂਰ, ਆਰ.ਕੇ. ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ ਐਡਵੋਕੇਟ, ਪ੍ਰਾਣ ਨਾਥ ਭੱਲਾ, ਦੇਸ਼ ਬੰਧੂ ਭੱਲਾ, ਲਲਿਤ ਭੱਲਾ, ਸ਼ੈਲਜਾ ਭੱਲਾ, ਸੁਮਿਤ ਪੁਰੀ, ਨਿਧੀ ਪੁਰੀ, ਭਾਵਨਾ ਸਨਵਾਲ, ਸੁਮਨ, ਸੁਮਨ ਭਾਂਦੜੀ, ਡਾ. (ਸਕੱਤਰ, ਰੈੱਡ ਕਰਾਸ ਜਲੰਧਰ), ਵੈਦ ਤੀਰਥ ਲਾਲ ਡੇਵਿਡ, ਵਰਿੰਦਰ ਪਾਲ, ਪ੍ਰੋ: ਅਮਰ ਨਾਥ ਮਿੱਤਲ, ਡਾ. ਬਲਬੀਰ ਹਸਤੀਰ, ਅਸ਼ਵਨੀ ਪੁਰੀ, ਪੰਡਿਤ ਹਰੀ ਓਮ ਭਾਰਦਵਾਜ, ਪਵਨ ਉੱਪਲ (ਸੇਵਾਮੁਕਤ ਆਈਪੀਐੱਸ), ਅਜੇ ਖੰਨਾ, ਵਿਨੋਦ ਅਗਰਵਾਲ, ਤੇ ਸੁਰਿੰਦਰ ਕੁਮਾਰ ਸ਼ਾਮਲ ਹਨ। ਓਪਰੇਸ਼ਨ ਤੇ ਪ੍ਰਬੰਧਨ ਵਿੱਚ ਸਰਗਰਮ ਸਹਿਯੋਗ ਜਗਦੀਪ ਆਈ ਹਸਪਤਾਲ ਤੋਂ ਮਨਵੀਨ ਕੌਰ, ਡਾ. ਗਗਨਦੀਪ ਸਿੰਘ, ਗੁਨੀਤ ਕੌਰ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਅਤੇ ਕੋਮਲ ਕੌਰ ਦੁਆਰਾ ਪ੍ਰਦਾਨ ਕੀਤਾ। ਟੈਗੋਰ ਹਸਪਤਾਲ ਤੋਂ ਡਾ. ਅਕਾਂਕਸ਼ਾ ਸ਼ਰਮਾ, ਡਾ. ਉਰਸ਼ਿਕਾ ਰਾਣਾ, ਗੁਰਪ੍ਰੀਤ, ਹਿਤੇਸ਼, ਨ੍ਰਿਪਜੀਤ, ਸ਼ੈਲਜਾ, ਪੂਜਾ, ਅੰਮ੍ਰਿਤ, ਜਸ਼ਨ ਤੇ ਧੀਰਜ; ਅਤੇ ਟਰੱਸਟ ਵੱਲੋਂ ਡਾ. ਧੀਰਜ ਕੁਮਾਰ, ਡਾ. ਸੁਕ੍ਰਿਤੀ ਤ੍ਰਿਵੇਦੀ, ਡਾ. ਭਾਨੂ ਸ਼ਾਰਦਾ, ਡਾ. ਸਮੀਕਸ਼ਾ, ਪਰਮਜੀਤ ਸਿੰਘ, ਜਸਕਰਨ, ਕਰਨ, ਪੂਜਾ, ਕਿਰਨ ਬਾਲਾ, ਸੋਨੀਆ, ਸੰਤੋਸ਼, ਕੁਬੇਰ, ਰਿੰਕੂ ਤੇ ਸੋਨੀਆ ਨੇ ਸੇਵਾਵਾਂ ਨਿਭਾਈਆਂ।