ਲੋਕ ਸੇਵਾ ਦਾ ਪ੍ਰਤੀਕ ਹੈ ‘ਮੇਰੀ ਰਸੋਈ’ : ਥਿਆੜਾ
ਲੋਕ ਸੇਵਾ ਦਾ ਪ੍ਰਤੀਕ ਹੈ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਯੋਜਨਾ - ਥਿਆੜਾ
Publish Date: Wed, 25 Feb 2026 07:43 PM (IST)
Updated Date: Wed, 25 Feb 2026 07:46 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੇਰੀ ਰਸੋਈ ਯੋਜਨਾ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਤੋਂ ਹਲਕਾ ਜਲੰਧਰ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਹ ਯੋਜਨਾ ਸੂਬੇ ਦੀ ਆਮ ਜਨਤਾ ਖ਼ਾਸ ਕਰਕੇ ਲੋੜਵੰਦ ਤੇ ਮੱਧ ਵਰਗ ਦੇ ਪਰਿਵਾਰਾਂ ਲਈ ਰਾਹਤ ਤੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਚ ਜਿੱਥੇ ਅੱਜ ਘਰ ਚਲਾਉਣ ਨਿਹਾਇਤ ਹੀ ਮੁਸ਼ਕਿਲ ਹੋ ਚੁੱਕਾ ਹੈ ਉਥੇ ਹੀ ਲੋਕ ਭਲਾਈ ਹਿੱਤ ਭਗਵੰਤ ਮਾਨ ਸਰਕਾਰ ਦਾ ਇਹ ਕਦਮ ਦਰਸਾਉਂਦਾ ਹੈ ਕਿ ਰਾਜ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਤੇ ਪੂਰੀ ਤਰ੍ਹਾਂ ਵਚਨਬੱਧ ਹੈ। ਥਿਆੜਾ ਨੇ ਕਿਹਾ ਕਿ ਮੇਰੀ ਰਸੋਈ ਯੋਜਨਾ ਤਹਿਤ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਨਿਯਮਿਤ ਤੌਰ ਤੇ ਰਾਸ਼ਨ ਪ੍ਰਦਾਨ ਕੀਤਾ ਜਾਣਾ ਨਾ ਸਿਰਫ਼ ਉਨ੍ਹਾਂ ਦੀਆਂ ਆਰਥਿਕ ਚਿੰਤਾਵਾਂ ਨੂੰ ਘਟਾਏਗਾ, ਸਗੋਂ ਘਰ-ਘਰ ਚ ਸੁਰੱਖਿਆ ਤੇ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਜਤਾਇਆ ਕਿ ਇਹ ਪ੍ਰੋਗਰਾਮ ਸਮਾਜ ਦੇ ਕਮਜ਼ੋਰ ਵਰਗਾ ਦੇ ਜੀਵਨ ਚ ਸਕਾਰਾਤਮਕ ਬਦਲਾਅ ਲਿਆਉਣ ਦੇ ਨਾਲ ਪੰਜਾਬ ਨੂੰ ਜਨ ਕਲਿਆਣ ਦੀ ਦਿਸ਼ਾ ਚ ਹੋਰ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਵਿਰੋਧੀ ਧਿਰਾਂ ਸਰਕਾਰ ਦੀ ਲੋਕ ਭਲਾਈ ਹਿੱਤ ਸ਼ੁਰੂ ਕੀਤੀ ਇਸ ਯੋਜਨਾ ਨੂੰ ਚੁਣਾਵੀ ਸਟੰਟ ਦੱਸਦਿਆਂ ਜਿੰਨਾ ਮਰਜ਼ੀ ਭੰਡ ਲੈਣ ਪਰ ਮਾਨ ਸਰਕਾਰ ਪੰਜਾਬ ਜਨਤਾ ਨੂੰ ਜਵਾਬਦੇਹ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਲੋਕ ਸੇਵਾ ਹਿੱਤ ਨਿਰੰਤਰ ਯਤਨਸ਼ੀਲ ਰਹੇਗੀ।