ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਵੰਡੇ ਚੈੱਕ
ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਚੈੱਕ ਵੰਡੇ
Publish Date: Thu, 12 Mar 2026 09:24 PM (IST)
Updated Date: Thu, 12 Mar 2026 09:27 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਰਾਜ ਕੁਮਾਰ ਰਾਜਾ (ਪ੍ਰਧਾਨ ਨਗਰ ਕੌਂਸਲ ਭੋਗਪੁਰ) ਤੇ ਸੰਗਠਨ ਇੰਚਾਰਜ ਪਰਮਜੀਤ ਪੰਮਾ ਨੇ ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜ-ਪੰਜ ਲੱਖ ਰੁਪਏ ਦੇ ਚੈੱਕ ਵੰਡੇ। ਬੀਡੀਪੀਯੂ ਦਫਤਰ ਭੋਗਪੁਰ ’ਚ ਹੋਈ ਮੀਟਿੰਗ ਦੌਰਾਨ, ਸਰਪੰਚਾਂ ਨੂੰ ਵਿਕਾਸ ਕਾਰਜਾਂ ਤੇ ਗ੍ਰਾਮ ਪੰਚਾਇਤਾਂ ਦੇ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ। ਕੁੱਲ 60 ਲੱਖ ਰੁਪਏ ਦੇ ਚੈੱਕ ਬਹਿਰਾਮ ਸ਼ਰਿਸ਼ਤਾ, ਗੇਹਲੜ, ਲੁਹਾਰਾਂ ਚਾਹੜਕੇ, ਮੋਗਾ ਧਮੂਲੀ, ਸਿਕੰਦਰਪੁਰ, ਕੋਹਜਾ, ਬਡਾਲਾ, ਚੱਕ ਸ਼ਕੂਰ ਮੁਚਰੋਵਾਲ, ਮੱਲੀ ਨੰਗਲ ਤੇ ਚਰੜ ਆਦਿ ਦੀਆਂ ਪੰਚਾਇਤਾਂ ਨੂੰ ਦਿੱਤੇ ਗਏ। ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਸਾਰੀਆਂ ਪੰਚਾਇਤਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਨੇ ਵਾਧੂ ਰਾਹਤਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਕਿਸਾਨਾਂ ਲਈ ਫ੍ਰੀ ਬਿਜਲੀ ਸਪਲਾਈ, ਘਰਾਂ ਲਈ 600 ਯੂਨਿਟ ਤੇ ਬੀਬੀਆਂ ਨੂੰ 1,000 ਰੁਪਏ। ਪਿੰਡ ਗੇਹਲੜ ਦੇ ਸਰਪੰਚ ਮਨਿੰਦਰ ਸਿੰਘ ਨੂੰ ਚੈੱਕ ਸੌਂਪਦੇ ਹੋਏ ਹਲਕਾ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਮੌਜੂਦ ਸਨ।