ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਧਰਨਾ 25 ਨੂੰ
ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ 25 ਮਾਰਚ ਨੂੰ ਧਰਨਾ
Publish Date: Sat, 21 Mar 2026 08:26 PM (IST)
Updated Date: Sat, 21 Mar 2026 08:28 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਆਪਣੀਆਂ ਹੱਕੀ ਮੰਗਾਂ ਲਈ 25 ਮਾਰਚ ਨੂੰ ਫਲੋਰ ਵਣ ਮੰਡਲ ਦਫਤਰ ਅੱਗੇ ਧਰਨਾ ਦੇਵੇਗੀ। ਯੂਨੀਅਨ ਦੇ ਆਗੂ ਗੁਰਦੀਪ ਚੰਦ ਕਿੰਗਰਾ ਤੇ ਬੂਟਾ ਸਿੰਘ ਰਾਜਪੁਰ ਨੇ ਦੱਸਿਆ ਕਿ ਯੂਨੀਅਨ ਨੇ ਆਪਣੀਆਂ ਮੰਗਾਂ ਪੰਜਾਬ ਸਰਕਾਰ ਕੋਲ ਰੱਖੀਆਂ ਸਨ। ਸਰਕਾਰ ਵੱਲੋਂ ਕੁਝ ਮੰਗਾਂ ਤਾਂ ਮੰਨੀਆਂ ਗਈਆਂ ਪਰ ਉਹ ਪੂਰੀਆਂ ਨਹੀਂ ਸਨ। ਕਈ ਵਾਰ ਮੰਗਾਂ ਰੱਖਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਵਰਕਰ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਧਰਨਾ ਮਗਰੋਂ ਯੂਨੀਅਨ ਦੇ ਆਗੂ ਡੀਐੱਫਓ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਆਪਣੀਆਂ ਬਾਕੀ ਮੰਗਾਂ ਮਨਵਾਉਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।