ਧਨੀ ਪਿੰਡ ਦੇ ਸਕੂਲ ਨੂੰ 11 ਹਜ਼ਾਰ ਰੁਪਏ ਦਾਨ ਦਿੱਤੇ
ਪੁਨਰਜੋਤ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਧਨੀ ਪਿੰਡ ਦੇ ਸਕੂਲ ਨੂੰ 11 ਹਜ਼ਾਰ ਰੁਪਏ ਦਾ ਦਾਨ
Publish Date: Thu, 19 Mar 2026 06:28 PM (IST)
Updated Date: Thu, 19 Mar 2026 06:31 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਨੀ ਪਿੰਡ ’ਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਐਵਾਰਡੀ) ਦੀ ਪ੍ਰੇਰਨਾ ਨਾਲ ਪੁਨਰਜੋਤ ਸੰਸਥਾ ਦੇ ਸਟੇਟ ਤੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਸਕੂਲ ਦੇ ਐਜੂਕੇਸ਼ਨਲ ਪਾਰਕ ਦੀ ਸੰਭਾਲ ਲਈ 11 ਹਜ਼ਾਰ ਰੁਪਏ ਦਾ ਦਾਨ ਦਿੱਤਾ ਗਿਆ। ਅਸ਼ੋਕ ਮਹਿਰਾ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਹਨ। ਜ਼ਿਕਰਯੋਗ ਹੈ ਕਿ ਲਗਭਗ ਪੰਜ ਸਾਲ ਪਹਿਲਾਂ ਇਸ ਐਜੂਕੇਸ਼ਨਲ ਪਾਰਕ ਨੂੰ ਅਸ਼ੋਕ ਮਹਿਰਾ ਨੇ “ਮਿਸ਼ਨ ਹਨੇਰੇ ਤੋਂ ਚਾਨਣ ਵੱਲ” ਦੇ ਤਹਿਤ ਸਪਾਂਸਰ ਕਰਵਾ ਕੇ ਤਿਆਰ ਕਰਵਾਇਆ ਸੀ। ਹੁਣ ਇਸ ਪਾਰਕ ਨੂੰ ਦੁਬਾਰਾ ਰੰਗ-ਰੋਗਨ ਕਰਕੇ ਤੇ ਕੁਝ ਨਵੇਂ ਮਾਡਲ ਜੋੜ ਕੇ ਹੋਰ ਸੁੰਦਰ ਬਣਾਇਆ ਗਿਆ ਹੈ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਤੇ ਸਕੂਲ ਸਟਾਫ ਵੱਲੋਂ ਅਸ਼ੋਕ ਮਹਿਰਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਮੋਮੈਂਟੋ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂੰਨਰ, ਵਾਈਸ ਪ੍ਰਿੰਸੀਪਲ ਰਿਸ਼ੀ ਕੁਮਾਰ, ਲੈਕਚਰਾਰ ਕੁਲਵੰਤ ਰਾਮ, ਤੀਰਥ ਸਿੰਘ ਬਾਸੀ, ਬਲਵਿੰਦਰ ਰਾਣੀ, ਮੁਨੀਸ਼ ਕੁਮਾਰ, ਜਸਵਿੰਦਰ ਸਾਂਪਲਾ, ਮੰਜੂ ਰਾਣੀ, ਸੀਮਾ ਦੇਵੀ, ਅੰਸ਼ੂ ਸੱਭਰਵਾਲ, ਸਰਬਜੀਤ ਕੌਰ, ਸਰੂਚੀ ਲੂਥਰਾ, ਸੁਖਵੀਰ ਕੌਰ, ਰਾਹੁਲ, ਰਜਨੀ ਸੂਦ, ਜੋਗਿੰਦਰ ਪਾਲ ਸਮੇਤ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।