- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
111 ਡਿਫਾਲਟਰ ਕਾਲੋਨਾਈਜ਼ਰਾਂ ਖ਼ਿਲਾਫ਼ ਪਬਲਿਕ ਨੋਟਿਸ, 7 ਦਿਨਾਂ ’ਚ ਫੀਸ ਨਾ ਦਿੱਤੀ ਤਾਂ ਐੱਫਆਈਆਰ

-ਨਿਗਮ ਨੇ ਕਰਨੀ ਹੈ 24 ਕਰੋੜ ਦੀ ਵਸੂਲੀ, 12 ਸਾਲ ਤੋਂ ਫਸਿਆ ਪੈਸਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਲ 2013 ਤੇ 2018 ਦੀ ਰੈਗੂਲਰਾਈਜ਼ੇਸ਼ਨ ਪਾਲਿਸੀ ਅਧੀਨ ਅਰਜ਼ੀਆਂ ਦੇ ਕੇ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਕਾਲੋਨਾਈਜ਼ਰਾਂ ਖ਼ਿਲਾਫ਼ ਨਗਰ ਨਿਗਮ ਨੇ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ’ਚ ਸਾਰੇ ਡਿਫਾਲਟਰਾਂ ਨੂੰ 7 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ ਕਿ ਉਹ ਇਸ ਸਮੇਂ ’ਚ ਬਕਾਇਆ ਰਕਮ ਜਮ੍ਹਾਂ ਕਰਵਾ ਦੇਣ। ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਕੇ ਐੱਫਆਈਆਰ ਦਰਜ ਕੀਤੀ ਜਾਵੇਗੀ। ਨਗਰ ਨਿਗਮ ਦੇ ਮੁਤਾਬਕ ਕਾਲੋਨਾਈਜ਼ਰਾਂ ’ਤੇ ਲਗਪਗ 24 ਕਰੋੜ ਰੁਪਏ ਬਕਾਇਆ ਹਨ। ਕਿਹਾ ਗਿਆ ਹੈ ਕਿ ਕਈ ਕਾਲੋਨਾਈਜ਼ਰਾਂ ਨੇ ਨਿਗਮ ਨਾਲ ਧੋਖਾਧੜੀ ਕੀਤੀ ਹੈ। ਪਹਿਲਾਂ ਇਹ ਗਿਣਤੀ 154 ਸੀ ਪਰ ਮੇਅਰ ਵਿਨੀਤ ਧੀਰ ਦੇ ਹੁਕਮਾਂ ਤੋਂ ਬਾਅਦ ਜਾਰੀ ਨੋਟਿਸਾਂ ਉਪਰੰਤ ਕਈ ਕਾਲੋਨਾਈਜ਼ਰਾਂ ਨੇ ਬਕਾਇਆ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਫਿਰ ਵੀ 111 ਕਾਲੋਨਾਈਜ਼ਰ ਅਜੇ ਵੀ ਰਕਮ ਜਮ੍ਹਾਂ ਕਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਪਬਲਿਕ ਨੋਟਿਸ ਜਾਰੀ ਕਰਨਾ ਪਿਆ। ਪੰਜਾਬ ਸਰਕਾਰ ਨੇ ਸਾਲ 2013 ਤੇ 2018 ’ਚ ਰੈਗੂਲਰਾਈਜ਼ੇਸ਼ਨ ਪਾਲਿਸੀ ਲਾਗੂ ਕਰਕੇ ਗੈਰ-ਕਾਨੂੰਨੀ ਕਾਲੋਨੀਆਂ ਨੂੰ ਮਨਜ਼ੂਰੀ ਦਾ ਮੌਕਾ ਦਿੱਤਾ ਸੀ। ਕਾਲੋਨਾਈਜ਼ਰਾਂ ਨੇ ਅਰਜ਼ੀ ਦੇ ਸਮੇਂ 10 ਫੀਸਦੀ ਫੀਸ ਜਮ੍ਹਾਂ ਕਰਵਾ ਦਿੱਤੀ ਸੀ ਪਰ ਬਾਅਦ ’ਚ ਬਕਾਇਆ ਰਕਮ ਨਹੀਂ ਦਿੱਤੀ। ਕਈ ਸਾਲਾਂ ਤੱਕ ਇਸ ਦੀ ਵਸੂਲੀ ਲਈ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ। ਮੇਅਰ ਵਨੀਤ ਧੀਰ ਨੇ ਇਸ ਮਾਮਲੇ ’ਤੇ ਧਿਆਨ ਦਿੰਦੇ ਹੋਏ ਬਿਲਡਿੰਗ ਬ੍ਰਾਂਚ ਤੋਂ ਸੂਚੀ ਤਿਆਰ ਕਰਵਾਈ ਤੇ ਸਾਰੇ ਕਾਲੋਨਾਈਜ਼ਰਾਂ ਨੂੰ ਨੋਟਿਸ ਭੇਜੇ ਗਏ। ਜ਼ਿਆਦਾਤਰ ਨੇ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਆਖ਼ਰੀ ਚਿਤਾਵਨੀ ਦੇ ਬਾਵਜੂਦ 111 ਕਾਲੋਨਾਈਜ਼ਰਾਂ ਵੱਲੋਂ ਰਕਮ ਜਮ੍ਹਾਂ ਨਹੀਂ ਕਰਵਾਈ ਗਈ। ਰੈਗੂਲਰਾਈਜ਼ੇਸ਼ਨ ਪਾਲਿਸੀ ਅਧੀਨ 160 ਕਾਲੋਨੀਆਂ ’ਚੋਂ ਸਿਰਫ਼ 6 ਹੀ ਮਨਜ਼ੂਰ ਹੋਈਆਂ ਹਨ। 111 ਖ਼ਿਲਾਫ਼ ਕਾਰਵਾਈ ਦੀ ਤਿਆਰੀ ਹੈ, ਜਦਕਿ 43 ਕਾਲੋਨਾਈਜ਼ਰ ਫੀਸ ਭਰਨ ਲਈ ਤਿਆਰ ਹਨ।
-----------------------------------
ਪਾਲਿਸੀ ਦਾ ਫਾਇਦਾ ਲੈ ਕੇ ਵੇਚ ਦਿੱਤੀਆਂ ਕਾਲੋਨੀਆਂ
ਕਈ ਕਾਲੋਨਾਈਜ਼ਰਾਂ ਨੇ ਪਾਲਿਸੀ ਦਾ ਗਲਤ ਫਾਇਦਾ ਚੁੱਕਦਿਆਂ ਸਿਰਫ਼ 10 ਫੀਸਦੀ ਫੀਸ ਜਮ੍ਹਾਂ ਕਰਵਾ ਕੇ ਕਾਲੋਨੀਆਂ ਵੇਚ ਦਿੱਤੀਆਂ। ਇਨ੍ਹਾਂ ਕਾਲੋਨੀਆਂ ’ਚ ਘਰ ਬਣਾਉਣ ਵਾਲੇ ਲੋਕ ਹੁਣ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਾਲੋਨੀਆਂ ਨੂੰ ਮਨਜ਼ੂਰੀ ਨਾ ਮਿਲਣ ਕਰਕੇ ਨਗਰ ਨਿਗਮ ਉਨ੍ਹਾਂ ’ਚ ਡਿਵੈੱਲਪਮੈਂਟ ਕੰਮ ਨਹੀਂ ਕਰੇਗਾ। ਸਿਰਫ਼ ਗ੍ਰਾਂਟਾਂ ਰਾਹੀਂ ਹੀ ਕੁਝ ਕੰਮ ਹੋ ਸਕਦੇ ਹਨ। ਇਨ੍ਹਾਂ ਇਲਾਕਿਆਂ ’ਚ ਸੜਕਾਂ ਦਾ ਕੰਮ ਵੀ ਰੁਕਿਆ ਪਿਆ ਹੈ।
------------------------------
ਬਕਾਇਆ ਨਾ ਦੇਣ ਵਾਲੀਆਂ ਗ਼ੈਰ-ਕਾਨੂੰਨੀ ਕਾਲੋਨੀਆਂ
- ਪਿੰਡ ਕਿੰਗਰਾ
- ਸਤਿ ਕਰਤਾਰ ਨਗਰ
- ਕੈਪਟਨ ਪ੍ਰੀਤਮ ਸਿੰਘ ਸਾਥੀ ਕਾਲੋਨੀ, ਨੰਗਲ ਸ਼ਾਮਾ
- ਸੁੱਚੀ ਪਿੰਡ, ਤਰਵਿੰਦਰ ਸਿੰਘ
- ਸੁੱਚੀ ਪਿੰਡ, ਪੂਰਨ ਸਿੰਘ
- ਲੱਧੇਵਾਲੀ, ਹਿਮਾਚਲ ਜਨਹਿਤ ਸਭਾ ਸੁਸਾਇਟੀ
- ਸ਼ਾਲੀਮਾਰ ਗਾਰਡਨ ਕਾਲੋਨੀ, ਫੇਜ਼-2, ਚੌਹਕਾਂ
- ਪੰਨੂੰ ਇੰਡਸਟਰੀਅਲ ਅਸਟੇਟ, ਬਸਤੀ ਬਾਵਾ ਖੇਲ
- ਅਮਨਦੀਪ ਐਵੇਨਿਊ ਐਕਸਟੈਂਸ਼ਨ, ਮਕਸੂਦਾਂ
- ਅਮਨ ਕਾਲੋਨੀ, ਚੌਹਕਾਂ
- ਪਾਰਕ ਇੰਡਸਟਰੀਅਲ ਅਸਟੇਟ
- ਕਬੀਰ ਐਵੇਨਿਊ, ਲੱਧੇਵਾਲੀ (1.9 ਏਕੜ)
- ਬੂਟਾ ਪਿੰਡ ਤੇ ਕਿੰਗਰਾ
- ਕਾਲੀਆ ਕਲੋਨੀ ਐਕਸਟੈਂਸ਼ਨ
- ਮਾਸਟਰ ਮਹਿੰਗਾ ਸਿੰਘ ਐਕਸਟੈਂਸ਼ਨ, ਬੜਿੰਗ
- ਬੜਿੰਗ ਕਾਲੋਨੀ, ਫੇਜ਼-2
- ਬੜਿੰਗ ਕਾਲੋਨੀ, ਫੇਜ਼-2
- ਸੁੱਚੀ ਪਿੰਡ
- ਲੱਧੇਵਾਲੀ
- ਸ਼ਿਵਾਲਿਕ ਵਿਹਾਰ, ਚੌਹਕਾਂ
- ਨਿਊ ਕਲਗੀਧਰ ਐਵੇਨਿਊ, ਮਿੱਠਾਪੁਰ
- ਮੇਹਰ ਐਨਕਲੇਵ, ਕਿੰਗਰਾ
- ਵਰਿਆਣਾ ਕਾਲੋਨੀ (11.28 ਏਕੜ)
- ਤਾਰਾ ਐਨਕਲੇਵ, ਢਿੱਲਵਾਂ
- ਢਿੱਲਵਾਂ
- ਸੈਨਿਕ ਵਿਹਾਰ ਐਕਸਟੈਂਸ਼ਨ, ਢਿੱਲਵਾਂ
- ਬਸੰਤ ਕੁੰਜ, ਸਲੇਮਪੁਰ ਮੁਸਲਮਾਨਾ (8 ਏਕੜ)
- ਮਾਡਰਨ ਅਸਟੇਟ, ਦਕੋਹਾ (3 ਏਕੜ)
- ਨਿਊ ਉਦੈ ਨਗਰ, ਸਲੇਮਪੁਰ ਮੁਸਲਮਾਨਾ (8.4 ਏਕੜ)
- ਨਿਊ ਉਦੈ ਨਗਰ, ਸਲੇਮਪੁਰ ਮੁਸਲਮਾਨਾ (5.14 ਏਕੜ)
- ਦਾਦਾ ਨਗਰ ਐਕਸਟੈਂਸ਼ਨ, ਛੋਟਾ ਸਾਈਪੁਰ (1.57 ਏਕੜ)
- ਨਵਾਂ ਉਦਯੋਗਿਕ ਖੇਤਰ, ਅੰਮ੍ਰਿਤਸਰ ਰੋਡ ਬਾਈਪਾਸ 13.81 ਏਕੜ
- ਸਾਗਰ ਕਲੋਨੀ, ਮਕਸੂਦਾਂ - 8.52 ਏਕੜ
- ਗ੍ਰੀਨ ਫੀਲਡ, ਵਰਿਆਣਾ - 19.26 ਏਕੜ
- ਪਰਾਗਪੁਰ - 1.17 ਏਕੜ
- ਪਿੰਕ ਸਿਟੀ, ਕੋਟ ਸਦੀਕ
- ਚੱਕ ਜਿੰਦਾ, ਸੀਐੱਸ ਤੂਰ ਐਨਕਲੇਵ
- ਪਟਵਾਰ ਕਾਲੋਨੀ
- ਹਰਗੋਪਾਲ ਸਿੰਘ ਸਿੱਧੂ ਐਨਕਲੇਵ-1, ਦਕੋਹਾ - 3.8 ਏਕੜ
- ਹਰਗੋਪਾਲ ਸਿੰਘ ਸਿੱਧੂ ਐਨਕਲੇਵ-2, ਦਕੋਹਾ - 4.09 ਏਕੜ
- ਮੋਤੀ ਬਾਗ, ਸੁੱਚੀ ਪਿੰਡ - 19.73 ਏਕੜ
- ਕਿੰਗਜ਼ ਸਿਟੀ ਐਕਸਟੈਂਸ਼ਨ - 5.45 ਏਕੜ
- ਮਿੱਠਾਪੁਰ - 4.428 ਏਕੜ
- ਪਿੰਡ ਸ਼ੇਖੇ ਧਰਮ ਸਿੰਘ ਰਿਹਾਇਸ਼ੀ ਸੁਸਾਇਟੀ
- ਗਦਈਪੁਰ, ਗਦਈਪੁਰ ਮਾਰਕੀਟ ਐਕਸਟੈਂਸ਼ਨ
- ਬੜਿੰਗ, ਮਾਸਟਰ ਮਹਿੰਦਰ ਸਿੰਘ ਕਲੋਨੀ
- ਚੱਕ ਹੁਸੈਨਾ, ਲੰਮਾ ਪਿੰਡ, ਐੱਸ.ਐੱਸ ਚੱਠਾ ਕੰਪਲੈਕਸ
- ਪਿੰਡ ਦਕੋਹਾ, ਰਾਮ ਨਗਰ
- ਪਿੰਡ ਲੱਧੇਵਾਲੀ, ਗੁਲਮਰਗ ਐਵੇਨਿਊ ਐਕਸਟੈਂਸ਼ਨ
- ਨੰਗਲ ਸ਼ਾਮਾ, ਨਿਊ ਦਸਮੇਸ਼ ਨਗਰ ਐਕਸਟੈਨਸ਼ਨ
- ਲੱਧੇਵਾਲੀ, ਪ੍ਰਗਤੀ ਐਨਕਲੇਵ (ਬਲਾਕ ਏ ਅਤੇ ਬੀ)
- ਕੈਪਟਨ ਕਾਲੋਨੀ, ਚੌਹਕਾਂ
- ਢਿੱਲੋਂ ਕਾਲੋਨੀ, ਢਿੱਲਵਾਂ
- ਲੱਧੇਵਾਲੀ, ਯੂਨੀਵਰਸਿਟੀ ਐਨਕਲੇਵ
- ਜੀਆਰਡੀ ਐਨਕਲੇਵ, ਚੌਹਕਾਂ
- ਧਾਲੀਵਾਲ ਕਾਦੀਆਂ, ਸਟਾਰ ਸਿਟੀ
-ਲੰਮਾ ਪਿੰਡ, ਵਿਕਾਸ ਪੁਰੀ
- ਪੰਚਸ਼ੀਲ ਐਵੇਨਿਊ, ਬੜਿੰਗ
- ਪਰਾਗਪੁਰ, ਨਿਊ ਡਿਫੈਂਸ ਕਾਲੋਨੀ (ਫੇਜ਼-1)
- ਰੈਡੀਸਨ ਐਨਕਲੇਵ (ਫੇਜ਼-1), ਰਾਮ ਨਗਰ
- ਪਟੇਲ ਨਗਰ, ਚੁਗਿੱਟੀ
- ਸਲੇਮਪੁਰ ਮੁਸਲਮਾਨਾ, ਤਰਲੋਕ ਐਵੇਨਿਊ
- ਗੁਰੂ ਨਾਨਕ ਐਵੇਨਿਊ
- ਲਕਸ਼ਮੀ ਇੰਡਸਟਰੀਅਲ ਕੰਪਲੈਕਸ, ਵਰਿਆਣਾ
- ਕ੍ਰਿਸ਼ਨਾ ਐਨਕਲੇਵ, ਨੰਗਲ ਸ਼ਾਮਾ
- ਐੱਸਐੱਸਲਟੀ ਰੋਜ਼ ਐਨਕਲੇਵ, ਬੜਿੰਗ
- ਕਬੀਰ ਵਿਹਾਰ ਐਕਸਟੈਂਸ਼ਨ, ਬਸਤੀ ਬਾਵਾ ਖੇਲ
- ਚੌਹਕਾਂ ਬਸੰਤ ਵਿਸਤਾਰ
- ਨੰਗਲ ਸ਼ਾਮਾ, ਤਲਵਿੰਦਰ ਕਲੋਨੀ
- ਭਾਗੋਵਾਲ, ਮਾਡਰਨ ਅਸਟੇਟ
- ਨੰਗਲ ਸ਼ਾਮਾ ਚੌਕ, ਨੰਗਲ ਐਨਕਲੇਵ
- ਬਸੰਤ ਨਗਰ ਚੌਹਕਾਂ
- ਮਾਨ ਐਨਕਲੇਵ ਰਾਓਵਾਲੀ
- ਰਮਨੀਕ ਐਵੇਨਿਊ ਐਕਸਟੈਂਸ਼ਨ, ਜਲ
- ਲਕਸ਼ਮੀ ਇੰਡਸਟਰੀਅਲ ਕੰਪਲੈਕਸ
- ਅੰਮ੍ਰਿਤ ਵਿਹਾਰ ਕਾਲੋਨੀ
- ਰਮਨੀਕ ਐਵੇਨਿਊ ਐਕਸਟੈਂਸ਼ਨ ਕਲੋਨੀ, ਬੁਲੰਦਪੁਰ
- ਲੱਧੇਵਾਲੀ
- ਮਿੱਠਾਪੁਰ
- ਡੀਸੀ ਕਾਲੋਨੀ ਮਿੱਠਾਪੁਰ
- ਜੌਹਲ ਬਸੰਤ ਹਿੱਲਜ਼ ਐਕਸਟੈਂਸ਼ਨ, ਚੌਹਕਾਂ
- ਲੱਧੇਵਾਲੀ
- ਮਾਸਟਰ ਮਹਿੰਗਾ ਸਿੰਘ ਕਾਲੋਨੀ, ਬੜਿੰਗ
- ਮਾਸਟਰ ਮਹਿੰਗਾ ਸਿੰਘ ਕਾਲੋਨੀ, ਬੜਿੰਗ
- ਰੇਰੂ
- ਪਿੰਡ ਰੰਧਾਵਾ ਮਸੰਦਾ
- ਧੰਨੋਵਾਲੀ
- ਦਾਨੋਵਾਲੀ
- ਲਿੱਦੜਾਂ
- ਸਲੇਮਪੁਰ ਮੁਸਲਮਾਨਾ
- ਸ਼ਾਲੀਮਾਰ ਐਨਕਲੇਵ, ਭੋਜੀਵਾਲ ਰੋਡ
- ਸਲੇਮਪੁਰ ਮੁਸਲਮਾਨਾ
- ਗਦਾਈਪੁਰ (ਕਾਲੀਆ ਕਾਲੋਨੀ ਭਾਗ-1)
- ਸਲੇਮਪੁਰ ਕਾਲੀਆ ਕਾਲੋਨੀ ਭਾਗ-2
- ਢਿੱਲਵਾਂ, ਢਿੱਲਵਾਂ ਐਨਕਲੇਵ
- ਸੰਜੇ ਗਾਂਧੀ ਨਗਰ
- ਸ਼ੇਖੇ, ਗੁਰੂ ਅੰਗਦ ਐਵੇਨਿਊ
- ਲੱਧੇਵਾਲੀ
- ਸਲੇਮਪੁਰ ਮੁਸਲਮਾਨਾ
- ਤੂਰ ਐਨਕਲੇਵ
- ਅਜੀਤ ਐਨਕਲੇਵ, ਸਲੇਮਪੁਰ ਮੁਸਲਮਾਨ
- ਨਵੀਂ ਕਲੋਨੀ, ਬੜਿੰਗ
- ਤੂਰ ਐਨਕਲੇਵ ਭਾਗ-1, ਚੱਕ ਜਿੰਦਾ
- ਢਿੱਲਵਾਂ, ਨੇੜੇ ਛੱਤਰੀ ਗਲੀ
- ਨਿਊ ਵੀਨਸ ਵੈਲੀ, ਸਲੇਮਪੁਰ ਮੁਸਲਮਾਨਾ
- ਬਸਤੀ ਸ਼ੇਖ, ਕਰਤਾਰ ਐਨਕਲੇਵ
- ਸੁੱਚੀ ਪਿੰਡ, ਨੇੜੇ ਗ੍ਰੀਨ ਕਾਊਂਟੀ।