ਗੌਰਮੈਂਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਸੂਬਾਈ ਕਾਨਫਰੰਸ ਸੰਪੰਨ
ਗੌਰਮੈਂਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਸੁਬਾਈ ਕਾਨਫਰੰਸ ਸੰਪੰਨ
Publish Date: Wed, 11 Feb 2026 09:04 PM (IST)
Updated Date: Wed, 11 Feb 2026 09:05 PM (IST)

-ਸੁਰਜੀਤ ਸਿੰਘ ਗਗੜਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੌਰਮੈਂਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਦੂਜੀ ਸੂਬਾ ਕਾਨਫਰੰਸ ਐਤਵਾਰ ਨੂੰ ਜਥੇਬੰਦੀ ਦੇ ਦਫਤਰ ਵਿਖੇ ਹੋਈ। ਕਾਨਫਰਸ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ, ਚਮਕੌਰ ਸਿੰਘ ਤੇ ਮੁਰਾਰੀ ਲਾਲ ਨੇ ਸਾਂਝੇ ਤੌਰ ’ਤੇ ਕੀਤੀ। ਕਾਨਫਰੰਸ ’ਚ ਸਾਰੇ ਜ਼ਿਲ੍ਹਿਆਂ ਦੇ ਸੈਂਕੜੇ ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਗੁਰਚਰਨ ਸਿੰਘ ਅਰੋੜਾ ਨੇ ਝੰਡਾ ਲਹਿਰਾਇਆ ਤੇ ਕਾਨਫਰੰਸ ਦਾ ਉਦਘਾਟਨ ਕੀਤਾ। ਆਲ ਇੰਡੀਆ ਸਟੇਟ ਗੌਰਮੈਂਟ ਇੰਪਲਾਈਜ਼ ਫੈਲਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਲਾਂਬਾ ਨੇ ਕਾਨਫਰੰਸ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਹਮਲਾਵਰ ਢੰਗ ਨਾਲ ਲਾਗੂ ਕਰ ਰਹੀ ਹੈ ਜਿਸ ਦੇ ਨਤੀਜੇ ਵਜੋਂ ਲੋਕਾਂ ਦੀ ਮਿਹਨਤ ਨਾਲ ਬਣੇ ਜਨਤਕ ਸੇਵਾ ਵਿਭਾਗਾਂ ਤੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਥੋੜੇ ਜਿਹੇ ਪੈਸੇ ਲਈ ਨਿੱਜੀ ਹੱਥਾਂ ’ਚ ਸੌਂਪਿਆ ਜਾ ਰਿਹਾ ਹੈ। ਚਾਰ ਕਿਰਤ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ, 29 ਕਿਰਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਬਜਾਏ ਓਪੀਐੱਸ ਨਾਲ ਛੇੜ ਛਾੜ ਕਰਕੇ ਨਵੀਂ ਪੈਨਸ਼ਨ ਸਕੀਮ ਤੇ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ। ਆਲ ਇੰਡੀਆ ਸਟੇਟ ਗੌਰਮੈਂਟ ਪੈਨਸ਼ਨਰਜ ਫੈਡਰੇਸ਼ਨ ਦੇ ਰਾਸ਼ਟਰੀ ਉਪ ਪ੍ਰਧਾਨ ਬਜੀਰ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦਾ ਰਾਸ਼ਟਰੀ ਸੰਮੇਲਨ 22 ਤੇ 23 ਫਰਵਰੀ ਨੂੰ ਹਰਿਆਣਾ ਦੇ ਕੁਰਕਸ਼ੇਤਰ ’ਚ ਹੋਵੇਗਾ ਜਿੱਥੇ ਸਰਕਾਰ ਵਿਰੁੱਧ ਅੰਦੋਲਨ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਸੁਖਵਿੰਦਰ ਸਿੰਘ ਸੇਖੋ ਨੇ ਮੁਕਤ ਵਪਾਰ ਸਮਝੌਤੇ ਨੂੰ ਕਿਸਾਨਾਂ ’ਤੇ ਇਕ ਵੱਡਾ ਹਮਲਾ ਕਰਾਰ ਦਿੱਤਾ ਤੇ ਕਿਹਾ ਕਿ ਕਿਸਾਨ ਸੰਗਠਨ ਇਸਦੇ ਰੱਦ ਹੋਣ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ। ਉਨਾਂ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਹੀ ਇਕ ਰਾਹ ਹੈ। ਇਸ ਕਾਨਫਰੰਸ ਨੂੰ ਫੈਡਰੇਸ਼ਨ ਸੈਕਟਰੀ ਗਗਨਦੀਪ ਸਿੰਘ ਪਰਧਾਨ, ਐੱਨਡੀ ਤਿਵਾੜੀ ਜਨਰਲ ਸਕੱਤਰ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਸਰਬ ਸੰਮਤੀ ਨਾਲ ਚੁਣੀ ਟੀਮ ’ਚ ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ, ਵਿੱਤ ਸਕੱਤਰ ਚਮਕੌਰ ਸਿੰਘ ,ਵਧੀਕ ਜਨਰਲ ਸਕੱਤਰ ਹਰਜੀਤ ਸਿੰਘ ਬਸੋਤਾ, ਸੀਨੀਅਰ ਮੀਤ ਪ੍ਰਧਾਨ ਮੁਰਾਰੀ ਲਾਲ ਸ਼ਰਮਾ, ਮੀਤ ਪ੍ਰਧਾਨ ਪ੍ਰੇਮ ਰੱਖੜ, ਕਰਨ ਸਿੰਘ ਤਰਨ ਤਾਰਨ , ਰਜਿੰਦਰ ਕੌਰ, ਸਕੱਤਰ ਦਰਸ਼ਨ ਸਿੰਘ ਮੱਟੂ ਸੰਗਰੂਰ, ਸੁਖਦੇਵ ਸਿੰਘ ਗਰਚਾ ਨਵਾਂ ਸ਼ਹਿਰ, ਅਜਮੇਰ ਸਿੰਘ ਤਰਨ ਤਾਰਨ, ਕਸ਼ਮੀਰ ਸਿੰਘ ਦੀਨਾ ਨਗਰ, ਜਥੇਬੰਦਕ ਸਕੱਤਰ ਮਨਜੀਤ ਸਿੰਘ, ਰਜਿੰਦਰ ਕੌਰ ਸਮੇਤ 22 ਮੈਂਬਰੀ ਕਮੇਟੀ ਚੁਣੀ ਗਈ।