ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਭਲਕੇ : ਟੀਨੂੰ
ਕੇਂਦਰ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਨਾਲ ਕੀਤੇ ਧੱਕੇ ਦੇ ਖਿਲਾਫ ਰੋਸ ਮੁਜ਼ਾਹਰਾ 21 ਜਨਵਰੀ ਨੂੰ - ਪਵਨ ਟੀਨੂੰ
Publish Date: Mon, 19 Jan 2026 07:28 PM (IST)
Updated Date: Mon, 19 Jan 2026 07:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਸਮੇਂ ’ਚ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਨੂੰ ਖ਼ਤਮ ਕਰਕੇ ਇਸ ਨੂੰ ਜੀ ਰਾਮ ਜੀ ਸਕੀਮ ’ਚ ਬਦਲ ਦਿੱਤਾ ਹੈ ਇਸ ਨੀਤੀ ਤਹਿਤ ਮਨਰੇਗਾ ਮਜ਼ਦੂਰਾਂ ਦੇ ਹੱਕਾਂ ’ਚ ਕਈ ਤਰ੍ਹਾਂ ਦੀ ਕਟੌਤੀ ਕੀਤੀ ਗਈ ਹੈ। ਖਾਸ ਤੌਰ ’ਤੇ ਬੀਜਣ ਤੇ ਕਟਾਈ ਦੇ ਮੌਸਮ ’ਚ ਮਨਰੇਗਾ ਕੰਮ ਉਪਲੱਬਧ ਨਾ ਹੋਣ ਕਾਰਨ ਗਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਰੋਟੀ ਰੋਜ਼ੀ ’ਤੇ ਸਿੱਧਾ ਅਸਰ ਪਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਇਹ ਤਬਦੀਲੀ ਮਨਰੇਗਾ ਦੇ ਮੂਲ ਉਦੇਸ਼ ਨੂੰ ਖ਼ਤਮ ਕਰਨ ਵਾਲੀ ਹੈ ਜੋ ਕਿ ਗਰੀਬ ਪਰਿਵਾਰਾਂ, ਔਰਤਾਂ ਤੇ ਦਲਿਤ ਵਰਗ ਨੂੰ 100 ਦਿਨਾ ਦੀ ਗਾਰੰਟੀਸ਼ੁਦਾ ਰੁਜ਼ਗਾਰ ਪ੍ਰਦਾਨ ਸੀ ਨਵੇਂ ਐਕਟ ’ਚ ਵੀ 125 ਦਿਨਾਂ ਦਾ ਦਾਅਵਾ ਕੀਤਾ ਗਿਆ ਹੈ। ਅਸਲ ’ਚ ਇਹ ਮਜ਼ਦੂਰਾਂ ਦੇ ਹੱਕਾਂ ਨੂੰ ਕਮਜ਼ੋਰ ਕਰਨ ਤੇ ਕੇਂਦਰੀਕਰਨ ਵਧਾਉਣ ਦੀ ਸਾਜਿਸ਼ ਹੈ। ਇਸ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਗਰੀਬ ਮਜ਼ਦੂਰਾਂ ਨੂੰ ਭਾਰੀ ਨੁਕਸਾਨ ਹੋ ਜਾਵੇਗਾ। ਪਵਨ ਟੀਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਮਜ਼ਦੂਰ ਮਾਰੂ ਨੀਤੀ ਨੂੰ ਵਾਪਸ ਕਰਾਉਣ ਲਈ ਜ਼ਿਲ੍ਹਾ ਹੈੱਡਕੁਆਟਰ ਵਿਖੇ 21 ਜਨਵਰੀ ਨੂੰ ਪੁੱਡਾ ਗਰਾਉਂਡ ਡੀਸੀ ਦਫਤਰ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ 11 ਵਜੇ ਧਰਨਾ ਦਿੱਤਾ ਜਾ ਰਿਹਾ ਹੈ।