ਵਾਅਦਾ-ਖ਼ਿਲਾਫ਼ੀ ਖਿਲਾਫ਼ ਪੰਜਾਬ ਸਰਕਾਰ ਦੀ ਫੂਕੀ ਅਰਥੀ
ਵਾਅਦਾ ਖਿਲਾਫ਼ੀ ਖਿਲਾਫ਼ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 07 Apr 2026 06:44 PM (IST)
Updated Date: Wed, 08 Apr 2026 04:09 AM (IST)

-ਸੰਸਦ ਮੈਂਬਰ ਜੋਹਨ ਬਿਰਟਾਸ ਵੱਲੋਂ ਪੇਸ਼ ਪ੍ਰਾਈਵੇਟ ਬਿੱਲ ਤੁਰੰਤ ਪਾਸ ਕਰਨ ਦੀ ਮੰਗ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਾਂਝਾ ਅਧਿਆਪਕ ਮੋਰਚਾ ਪੰਜਾਬ ਤੇ ਬਾਕੀ ਅਧਿਆਪਕ ਜ੍ਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਵਾਅਦਾ-ਖਿਲਾਫੀ ਕਰਨ ’ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਆਗੁਆਂ ਨਵਪ੍ਰੀਤ ਸਿੰਘ ਬੱਲੀ, ਕਰਨੈਲ ਫਿਲੌਰ, ਮੰਗਤ ਸਿੰਘ, ਤੀਰਥ ਸਿੰਘ ਬਾਸੀ ਨੇ ਕਿਹਾ ਕਿ ਅਧਿਆਪਕ ਜੱਥੇਬੰਦੀਆਂ ਨਾਲ ਸਿੱਖਿਆ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਟੈੱਟ ਸਬੰਧੀ ਪੰਜਾਬ ਵਿਧਾਨ ਸਭਾ ’ਚ ਬਿੱਲ ਲਿਆਉਣ ਤੇ ਸੁਪਰੀਮ ਕੋਰਟ ’ਚ ਰੀਵਿਊ ਪਟੀਸ਼ਨ ਦਰਜ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਹੜਾ ਵਫਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ’ਚ ਟੈੱਟ ਸਬੰਧੀ ਕੋਈ ਚਰਚਾ ਨਾ ਕਰ ਕੇ ਕੀਤੇ ਵਾਅਦੇ ਨੂੰ ਤੋੜਿਆ ਹੈ, ਜਿਸ ਦੀ ਆਗੁਆਂ ਵੱਲੋਂ ਪੁਰਜੋਰ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਰਾਜ ਸਭਾ ’ਚ ਸੰਸਦ ਮੈਂਬਰ ਜੌਹਨ ਬਿਰਟਾਸ (ਸੀਪੀਆਈਐੱਮ) ਵੱਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੇਸ਼ ਕੀਤੇ ਪ੍ਰਾਈਵੇਟ ਬਿੱਲ ਨੂੰ ਤਰੁੰਤ ਪਾਸ ਕੀਤਾ ਜਾਵੇ। ਇਸ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਅਤੇ ਨਾ ਹੀ ਮੁਲਾਜਮਾਂ ਦਾ 16 ਫੀਸਦੀ ਪਿਛਲਾ ਮਹਿੰਗਾਈ ਭੱਤਾ ਲਾਗੂ ਕੀਤਾ ਹੈ ਤੇ ਉਲਟਾ ਪੰਜਾਬ ਸਰਕਾਰ ਕੋਰਟ ’ਚ ਮਹਿੰਗਾਈ ਭੱਤਾ ਨੂੰ ਦੇਣ ਤੋਂ ਮੁਨਕਰ ਹੋਣ ਦਾ ਘੋਸ਼ਣਾ ਪੱਤਰ ਪੇਸ਼ ਕਰ ਰਹੀਂ ਹੈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਗੈਰ-ਵਿਦਿਅਕ ਡਿਊਟੀਆਂ ਖ਼ਤਮ ਕੀਤੀਆਂ ਜਾਣ। ਇਸ ਸਮੇਂ ਬਲਜੀਤ ਸਿੰਘ ਕੁਲਾਰ, ਪ੍ਰੇਮ ਕੁਮਾਰ, ਸੁੱਖਵਿੰਦਰ ਸਿੰਘ ਮੱਕੜ, ਵੇਦ ਰਾਜ, ਕਮਲ ਦੇਵ ਨਕੋਦਰ, ਰਾਕੇਸ਼ ਕੁਮਾਰ, ਫਿਲੌਰ , ਅਰਜਨ ਬਰਾੜ, ਗੁਰਿੰਦਰ ਸਿੰਘ, ਕੁਲਭੂਸ਼ਣ ਗੁਪਤਾ ਨਕੋਦਰ, ਮੰਗਲਜੀਤ ਸਿੰਘ, ਮਨਵਿੰਦਰ ਪਾਲ ਸਿੰਘ, ਜਗਸੀਰ ਫ਼ਿਲੌਰ, ਬਖਸ਼ੀ ਰਾਮ ਫਿਲੌਰ, ਇੰਦਰਜੀਤ ਕੌਰ, ਸਹਦੇਵ ਗਿੱਲ, ਮਿਨਾਕਸ਼ੀ, ਇੰਦੂ ਸ਼ਰਮਾ, ਅਮਨਦੀਪ ਕੌਰ ਆਦਿ ਹਾਜ਼ਰ ਸਨ।