ਪ੍ਰਾਪਟੀ ਟੈਕਸ ਬ੍ਰਾਂਚ ਨੇ 20 ਦੁਕਾਨਾਂ ਦੀ ਮਾਰਕੀਟ ਕੀਤੀ ਸੀਲ
ਪ੍ਰਾਪਟੀ ਟੈਕਸ ਬਰਾਂਚ ਨੇ ਡਿਫਾਲਟਰ 20 ਦੁਕਾਨਾਂ ਦੀ ਕੀਤੀ ਮਾਰਕੀਟ ਸੀਲ
Publish Date: Wed, 11 Feb 2026 07:33 PM (IST)
Updated Date: Wed, 11 Feb 2026 07:35 PM (IST)
-ਵਾਟਰ ਸਪਲਾਈ ਬ੍ਰਾਂਚ ਨੇ 3 ਲੱਖ 16 ਹਜ਼ਾਰ ਦੀ ਕੀਤੀ ਵਸੂਲੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਜਿਥੇ ਪ੍ਰਾਪਰਟੀ ਟੈਕਸ ਦੇ ਡਿਫਾਲਟਰ ਦੀਆਂ 20 ਦੁਕਾਨਾਂ ਦੀ ਮਾਰਕੀਟ ਸੀਲ ਕੀਤੀ ਉਥੇ ਵਾਟਰ ਸਪਲਾਈ ਬ੍ਰਾਂਚ ਨੇ ਪਾਣੀ ਦੇ ਬਿਲਾਂ ਤੋਂ 3.16 ਲੱਖ ਕੀਤੀ ਕੀਤੀ ਵਸੂਲੀ। ਨਗਰ ਨਿਗਮ ਵੱਲੋਂ ਪ੍ਰਾਪਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਭੁਪਿੰਦਰ ਸਿੰਘ, ਮਹੀਪ ਸਰੀਨ ਅਤੇ ਰਾਜੀਵ ਰਿਸ਼ੀ ਵੱਲੋਂ ਟੈਕਸ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬੁੱਧਵਾਰ ਨੂੰ 5 ਕਾਰੋਬਾਰੀ ਡਿਫਾਲਟਰਾਂ ਦੀਆਂ ਇਮਾਰਤਾਂ ਦੀ ਸੀਲਿੰਗ ਕੀਤੀ ਗਈ, ਜਿਨ੍ਹਾਂ ’ਚ ਕੈਂਟ ਹਲਕੇ ਦੇ ਪਿੰਡ ਧੀਨਾਂ ਵਿਖੇ ਇਕ ਟੈਕਸ ਡਿਫਾਲਟਰ ਦੀ 20 ਦੁਕਾਨਾਂ ਦੀ ਮਾਰਕੀਟ ਸੀਲ ਕਰ ਦਿੱਤੀ ਗਈ। ਜਦੋਂਕਿ ਬਾਕੀ ਸੀਲਿੰਗ ਨਵੇਂ ਪਿੰਡਾਂ ਟੈਕਸ ਡਿਫਾਲਟ ਕਾਰੋਬਾਰੀਆਂ ਦੀਆਂ ਇਮਾਰਤਾਂ ਦੀ ਸੀਲਿੰਗ ਕੀਤੀ ਗਈ। ਇਸ ਦੌਰਾਨ ਉਕਤ ਟੈਕਸ ਸੁਪਰਡੈਂਟਾਂ ਨੇ ਕਿਹਾ ਹੈ ਕਿ ਡਿਫਾਲਟਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਇਸ ਲਈ ਡਿਫਾਲਟਰਾਂ ਨੂੰ ਚਾਹੀਦਾ ਹੈ ਕਿ ਉਹ ਟੈਕਸ ਜਮ੍ਹਾ ਕਰਵਾ ਕੇ ਸੀਲਿੰਗ ਦੀ ਕਾਰਵਾਈ ਤੋਂ ਬਚਣ।
ਵਾਟਰ ਸਪਲਾਈ ਦੀ ਹੋਈ 3.16 ਲੱਖ ਦੀ ਵਸੂਲੀ
ਇਸ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਦੇ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਅਧੀਨ ਬੁੱਧਵਾਰ ਨੂੰ ਜੀਟੀਬੀ ਨਗਰ, ਗਾਰਡਨ ਕਾਲੋਨੀ, ਮਾਡਲ ਹਾਊੂਸ ਤੇ 120 ਫੁੱਟੀ ਰੋਡ ਬਕਾਇਆ ਬਿਲਾਂ ਵਿਰੁੱਧ ਸ਼ੁਰੂ ਮੁਹਿੰਮ ਅਧੀਨ 3.16 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਇਹ ਕਾਰਵਾਈ ਉਡਨ ਦਸਤੇ ਨੇ ਅਸਟੇਟ ਅਫਸਰ-ਕਮ-ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਤੇ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਦੀ ਅਗਵਾਈ ’ਚ ਉਕਤ ਵਸੂਲੀ ਕੀਤੀ ਗਈ। ਇਸ ਦੌਰਾਨ ਜਿਹੜੇ ਬਕਾਇਆ ਅਦਾਇਗੀ ਨਹੀਂ ਕਰ ਸਕੇ ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ।