ਸੇਠ ਸੱਤਪਾਲ ਮੱਲ ਦਾ ਦੇਹਾਂਤ, ਸਸਕਾਰ ਅੱਜ
ਉੱਘੇ ਸਮਾਜ ਸੇਵੀ ਸੇਠ ਸੱਤਪਾਲ ਮੱਲ ਦਾ ਹੋਇਆ ਦੇਹਾਂਤ, ਅੰਤਿਮ ਸੱਸਕਾਰ ਅੱਜ
Publish Date: Sun, 15 Feb 2026 10:18 PM (IST)
Updated Date: Mon, 16 Feb 2026 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਉੱਘੇ ਸਮਾਜ ਸੇਵੀ ਤੇ ਬਿਸ਼ਨ ਦਾਸ ਹਾਈਡ ਐਂਡ ਸਕਿਨ ਪ੍ਰਾਈਵੇਟ ਲਿਮਟਿਡ ਦੇ ਫਾਊਂਡਰ ਸੇਠ ਸੱਤਪਾਲ ਮੱਲ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ। ਇਸ ਸਬੰਧੀ ਉਨਾਂ ਦੇ ਪੁੱਤਰ ਨੇ ਦੱਸਿਆ ਕਿ ਉਨਾਂ ਦੇ ਅੰਤਿਮ ਦਰਸ਼ਨ ਸਤਿਗੁਰੂ ਰਵਿਦਾਸ ਧਾਮ ਵਿਖੇ ਦੁਪਹਿਰ 12 ਤੋਂ ਦੁਪਹਿਰ 1 ਵਜੇ ਤੱਕ ਕਰਵਾਏ ਜਾਣਗੇ ਤੇ ਉਨਾਂ ਦਾ ਅੰਤਿਮ ਸੰਸਕਾਰ ਜਲੋਵਾਲ ਆਬਾਦੀ ਬੂਟਾ ਮੰਡੀ ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।