ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ’ਚ ਆਸਾ ਦੀ ਵਾਰ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਬੰਬੇ ਵਾਲੇ, ਭਾਈ ਬਖਸ਼ੀਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਲਾਲ ਸਿੰਘ ਫੱਕਰ 18ਵੀਂ ਵੰਸ਼ਜ ਭਾਈ ਮਰਦਾਨਾ ਜੀ, ਭਾਈ ਦਰਸ਼ਨ ਸਿੰਘ ਕੋਮਲ, ਭਾਈ ਜਗਦੇਵ ਸਿੰਘ, ਭਾਈ ਲਾਲ ਸਿੰਘ ਫੱਕਰ ਦੇ ਜਥਿਆਂ ਤੇ ਸਾਹਿਬਜ਼ਾਦਾ ਸੇਵਾ ਸੁਸਾਇਟੀ ਆਦਰਸ਼ ਨਗਰ ਦੇ ਸਮੂਹ ਮੈਂਬਰਾਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ ਤੇ ਬੀਬੀ ਜਸਜੀਤ ਕੌਰ ਐਡਵੋਕੇਟ ਵੱਲੋਂ ਕਥਾ ਨਾਲ ਸੰਗਤਾਂ ਨਾਲ ਸਾਂਝ ਪਾਈ। ਪਾਠ ਸ੍ਰੀ ਸੋਦਰੁ ਰਹਿਰਾਸ ਸਾਹਿਬ ਉਪਰੰਤ ਭਾਈ ਇਕਵਿੰਦਰ ਸਿੰਘ ਬੀਬੀ ਕੌਲਾਂ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਬੰਬੇ ਵੱਲੋਂ ਕੀਰਤਨ ਕੀਤਾ ਗਿਆ। ਭਾਈ ਮੁਖਤਿਆਰ ਸਿੰਘ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਸਰਪ੍ਰਸਤ ਕੁਲਵਿੰਦਰ ਸਿੰਘ ਥਿਆੜਾ, ਹਰਜਿੰਦਰ ਸਿੰਘ ਲਾਡਾ, ਪ੍ਰਭੂ ਸਿੰਘ, ਹਰਜਿੰਦਰ ਸਿੰਘ, ਠੇਕੇਦਾਰ ਮਨਜੀਤ ਸਿੰਘ ਬਿੰਦਰਾ, ਹਰਪਿੰਦਰ ਸਿੰਘ, ਹਰਪ੍ਰੀਤ ਸਿੰਘ ਛਾਬੜਾ, ਪ੍ਰਿਤਪਾਲ ਸਿੰਘ, ਕਮਲਜੀਤ ਕੌਰ, ਸੁਰਿੰਦਰ ਸਿੰਘ, ਰਸ਼ਪਾਲ ਕੌਰ ਥਿਆੜਾ, ਬਲਵਿੰਦਰ ਕੌਰ ਲਾਡਾ, ਲਖਵਿੰਦਰ ਕੌਰ ਬਸਰਾ ਆਦਿ ਹਾਜ਼ਰ ਸਨ। ------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ, ਇਸਤਰੀ ਸਤਿਸੰਗ ਸਭਾ ਅਰਬਨ ਅਸਟੇਟ ਫੇਜ਼-1 ਦੇ ਜੱਥਿਆਂ ਵੱਲੋਂ ਕੀਰਤਨ ਕੀਤਾ ਗਿਆ। ਗਿਆਨੀ ਜੈਦੀਪ ਸਿੰਘ ਫਗਵਾੜਾ, ਭਾਈ ਅਵਤਾਰ ਸਿੰਘ ਖੋਜੀ ਹਜ਼ੂਰੀ ਕਥਾਵਾਚਕ ਵੱਲੋਂ ਗੁਰੂ ਸਾਹਿਬ ਦੀ ਜੀਵਨੀ ’ਤੇ ਚਾਨਣਾ ਪਾਇਆ। ਸਮਾਗਮ ਚ ਪ੍ਰਧਾਨ ਹਰਮਿੰਦਰ ਸਿੰਘ, ਹਰਦੀਪ ਸਿੰਘ, ਤੀਰਥ ਪਰਮਜੀਤ ਸਿੰਘ, ਜਸਵੰਤ ਸਿੰਘ ਨਿਰਮਲ ਸਿੰਘ, ਹਰਪ੍ਰੀਤ ਸਿੰਘ ਸਚਦੇਵਾ, ਤੇਜਾ ਸਿੰਘ, ਨਵਦੀਪ ਸਿੰਘ, ਅਮਰਜੀਤ ਕੌਰ, ਪਰਮਿੰਦਰ, ਸ਼ੈਲੀ, ਬੇਬੀ ਭਾਟੀਆ, ਦਰਜੀਤ ਕੌਰ ਆਦਿ ਹਾਜ਼ਰ ਸਨ। ------------------------ ਗੁਰਦੁਆਰਾ ਸਿੰਘ ਸਭਾ ਅਰਥਨ ਅਸਟੇਟ ਫੇਜ਼-2 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਥਨ ਅਸਟੇਟ ਫੇਜ਼-2 ਵਿਖੇ ਕਰਵਾਏ ਗਏ ਸਮਾਗਮ ’ਚ ਭੋਗ ਸ੍ਰੀ ਅਖੰਡ ਪਾਠ ਸਾਹਿਬ ਉਪਰੰਤ ਭਾਈ ਬਲਵਿੰਦਰ ਸਿੰਘ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਭਾਈ ਅਵਤਾਰ ਸਿੰਘ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਗਿਆਨੀ ਰਣਜੀਤ ਸਿੰਘ, ਭਾਈ ਦਰਸ਼ਨ ਸਿੰਘ ਵੱਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ। ਸਮਾਗਮ ਚ ਪ੍ਰਬੰਧਕ ਕਮੇਟੀ ਪ੍ਰਧਾਨ ਦਲਬੀਰ ਸਿੰਘ ਮਾਹਲ, ਕਰਨੈਲ ਸਿੰਘ ਲੁਬਾਣਾ, ਸ਼ੰਗਾਰਾ ਸਿੰਘ, ਪਲਵਿੰਦਰ ਸਿੰਘ, ਹਰਮੀਤ ਸਿੰਘ ਬਵੇਜਾ, ਪ੍ਰਤਾਪ ਸਿੰਘ, ਸਤਨਾਮ ਸਿੰਘ, ਸਤਪਾਲ ਸਿੰਘ, ਮਨਬੀਰ ਸਿੰਘ, ਰਜਿੰਦਰਪਾਲ ਸਿੰਘ, ਗੁਲਾਰਾ ਸਿੰਘ ਮੁਲਤਾਨੀ, ਜਸਵਿੰਦਰ ਸਿੰਘ ਸੰਧਾ, ਸੁਖਸ਼ਰਨ ਸਿੰਘ, ਸਦਰਸ਼ਨ ਸਿੰਘ, ਰੀਨਾ ਕੁਮਾਰੀ ਦਿਓਲ, ਲਖਵਿੰਦਰ ਕੌਰ, ਰੂਪਕੌਰ ਸਿੰਘ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਮਨਜਿੰਦਰ ਸਿੰਘ ਪਰਮਜੀਤ ਸਿੰਘ ਆਦਿ ਹਾਜ਼ਰ ਸਨ। ------------------------- ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਵਿਖੇ ਭਾਈ ਸ਼ਕੀਨ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਬਲਵਿੰਦਰ ਸਿੰਘ ਸੰਤ ਜਵਾਲਾ ਜੀ ਸੰਗੀਤ ਅਕੈਡਮੀ ਦੇ ਬੱਚਿਆਂ ਵੱਲੋਂ ਇਲਾਹੀ ਬਾਣੀ ਦੀ ਕੀਰਤਨ ਦੀ ਹਾਜ਼ਰੀ ਭਰੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਰਾਜਵੀਰ ਸਿੰਘ ਤੇ ਭਾਈ ਗੁਰਦਿੱਤ ਸਿੰਘ ਵੱਲੋਂ ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬ ਦੇ ਜੀਵਨੀ ’ਤੇ ਚਾਨਣਾ ਪਾਇਆ। ਸਮਾਗਮ ’ਚ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ, ਅਵਤਾਰ ਸਿੰਘ, ਹਰਵਰਿੰਦਰ ਸਿੰਘ, ਅਵਤਾਰ ਸਿੰਘ, ਸੁਲੱਖਣ ਸਿੰਘ ਕੰਗ, ਅਵਤਾਰ ਸਿੰਘ, ਸਰਦੂਲ ਸਿੰਘ ਰੰਧਾਵਾ, ਅਵਤਾਰ ਸਿੰਘ, ਹਰਬਿੰਦਰ ਸਿੰਘ ਸੰਧੂ, ਚਰਨਜੀਤ ਸਿੰਘ, ਹਰ ਬਲਵੀਰ ਸਿੰਘ, ਪਰਮਿੰਦਰ ਕੌਰ ਭਮਰਾ, ਕੁਲਜਿੰਦਰ ਕੌਰ ਰੰਧਾਵਾ ਆਦਿ ਨੇ ਹਾਜ਼ਰੀ ਭਰੀ। ---------------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਕਸੂਦਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਕਸੂਦਾਂ ਚੌਕ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਵਿਸ਼ੇਸ਼ ਦੀਵਾਨ ’ਚ ਭਾਈ ਗੁਰਭੇਜ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਕੀਰਤਨ ਦੀ ਹਾਜ਼ਰੀ ਭਰੀ। ਭਾਈ ਜਸਪਾਲ ਸਿੰਘ ਵੱਲੋਂ ਕਥਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਭਾਈ ਜਸਵਿੰਦਰ ਸਿੰਘ ਭਾਗੋਵਾਲੀਆ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਗੁਰੂ ਸਾਹਿਬ ਦੀ ਜੀਵਨੀ ’ਤੇ ਚਾਨਣਾ ਪਾਇਆ। ਸਮਾਗਮ ’ਚ ਪ੍ਰਧਾਨ ਚਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੈਂਸ, ਸਕੱਤਰ ਹਰਪ੍ਰੀਤ ਸਿੰਘ, ਖਜ਼ਾਨਚੀ ਗੁਰਜੋਤ ਸਿੰਘ, ਅਮਰਜੀਤ ਸਿੰਘ ਡੀਸੀ, ਲਵਲੀ ਸੱਚਦੇਵਾ, ਨਿਸ਼ਾਨ ਸਿੰਘ, ਗੁਰਮੇਲ ਸਿੰਘ, ਦਲਬੀਰ ਸਿੰਘ, ਰਜਿੰਦਰ ਸਿੰਘ, ਪਰਮਿੰਦਰ ਸਿੰਘ ਸੇਠੀ, ਪਰਮਜੀਤ ਸਿੰਘ ਪੰਮਾ, ਪ੍ਰਭਜੋਤ ਸਿੰਘ, ਓਕਾਰ ਸਿੰਘ ਬੇਦੀ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ। ----------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ, ਮਕਸੂਦਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ, ਮਕਸੂਦਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਵਿਸ਼ੇਸ਼ ਦੀਵਾਨ ’ਚ ਭਾਈ ਬਲਵਿੰਦਰ ਸਿੰਘ ਆਲਮ ਢਾਡੀ ਜੱਥੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ। ਭਾਈ ਪ੍ਰਗਟ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਸਮਾਗਮ ’ਚ ਕੌਂਸਲਰ ਡਾ. ਗੁਰਚਰਨ ਸਿੰਘ ਭੰਮਰਾ, ਪ੍ਰਧਾਨ ਗੁਰਮੁਖ ਸਿੰਘ ਐੱਮਏ, ਸਕੱਤਰ ਹਰਭਜਨ ਸਿੰਘ ਕਾਹਲੋ, ਕਸ਼ਮੀਰ ਸਿੰਘ ਮੁਲਤਾਨੀ, ਰਘਬੀਰ ਸਿੰਘ, ਰਣਜੀਤ ਸਿੰਘ ਗੋਲਡੀ, ਗੁਰਜੀਤ ਸਿੰਘ ਵੇਹਗਲ, ਜੁਗਿੰਦਰ ਸਿੰਘ ਸੋਢੀ, ਬਿਕਰਮ ਸਿੰਘ, ਕਸ਼ਮੀਰ ਸਿੰਘ ਬੱਲ ਤੇ ਅਮਰੀਕ ਸਿੰਘ ਟਾਹਲੀ ਹਾਜ਼ਰ ਸਨ। --------------------- ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਿੰਡ ਮਲਕੋ ਵਿਖੇ ਸਮਾਗਮ ’ਚ ਭਾਈ ਗਗਨਦੀਪ ਸਿੰਘ ਦੇ ਜੱਥੇ ਨੇ ਕੀਰਤਨ ਕੀਤਾ। ਪ੍ਰਧਾਨ ਤੇਜਾ ਸਿੰਘ ਤੇ ਸਕੱਤਰ ਹਰਮਿੰਦਰ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ। ਸੰਗਤਾਂ ’ਚ ਜਸਬੀਰ ਸਿੰਘ ਸਚਦੇਵਾ, ਜੈ ਦੀਪ ਸਿੰਘ, ਬੰਟੀ ਭਾਜੀ, ਸਰਬਜੀਤ ਸਿੰਘ ਅਮਰਜੀਤ ਸਿੰਘ, ਤਾਰਾ ਸਿੰਘ, ਗੁਰਮੁੱਖ ਸਿੰਘ, ਦਲਜੀਤ ਸਿੰਘ, ਸੁਖਮਨਦੀਪ ਸਿੰਘ, ਹਰਸਿਮਰਨਦੀਪ ਸਿੰਘ ਹਾਜ਼ਰ ਸਨ। ------------------------ ਮਿੱਠੂ ਬਸਤੀ ’ਚ ਸਜਾਇਆ ਨਗਰ ਕੀਰਤਨ ਮਿੱਠੂ ਬਸਤੀ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਜਿਸ ’ਚ ਵੱਖ-ਵੱਖ ਧਾਰਮਿਕ ਆਗੂ ਤੇ ਰਾਜਨੀਤਕ ਆਗੂਆਂ ਨੇ ਹਿੱਸਾ ਲਿਆ। ਨਗਰ ਕੀਰਤਨ ਆਸ ਪਾਸ ਦੇ ਇਲਾਕਿਆਂ ’ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ ਨੇ ਸੰਦੇਸ਼ ਦਿੱਤਾ ਕਿ ਗੁਰੂ ਸਾਹਿਬ ਦੇ ਪੁਰਬ ਅਸਲ ਨਾਨਕਸ਼ਾਹੀ ਕੈਲੰਡਰ ਜੋ ਕਿ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਸੀ ਉਸ ਮੁਤਾਬਕ ਮਨਾਉਣ ਦੀ ਲੋੜ ਹੈ। ਕੈਲੰਡਰ ਨੂੰ ਲਗਪਗ 100 ਸਾਲ ਤੱਕ ਬਦਲਣ ਦੀ ਲੋੜ ਨਹੀਂ ਪੈਂਦੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਆਪਸ ’ਚ ਰਲਦੇ ਨਹੀਂ। ਇਸ ਮੌਕੇ ਜਥੇਦਾਰ ਬਾਬਾ ਗੁਰਚਰਨ ਸਿੰਘ ਤਰਨਾ ਦਲ ਤੇ ਜਥੇਦਾਰ ਭੁਪਿੰਦਰ ਸਿੰਘ, ਬਲਜੀਤ ਸਿੰਘ ਨਿਹੰਗ, ਬਾਬਾ ਲਾਲ ਸਿੰਘ ਧੀਨਾ ਵਾਲੇ ਤੇ ਉਨ੍ਹਾਂ ਦੇ ਸੇਵਕ, ਜਸਪਾਲ ਸਿੰਘ, ਹਰਸਿਮਰਨ ਸਿੰਘ, ਹਰਕਮਲ ਸਿੰਘ ਜੀ ਨਿਹੰਗ, ਵੀਰਪਰਤਾਪ ਸਿੰਘ ਨਿਹੰਗ, ਬਾਬਾ ਦੀਪ ਸਿੰਘ ਜੀ ਸੇਵਾ ਦਲ ਦੇ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਵੱਲੋਂ ਗਤਕੇ ਦੀ ਸਟੇਜ ਵੀ ਲਾਈ ਗਈ।