ਪ੍ਰਿਤਪਾਲ ਫਗਵਾੜਾ ਨੇ ਜਿੱਤੀ ਪਟਕੇ ਦੀ ਕੁਸ਼ਤੀ
ਮਡਿਆਲਾ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਜਿੱਤੀ
Publish Date: Thu, 12 Mar 2026 07:01 PM (IST)
Updated Date: Thu, 12 Mar 2026 07:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਮਡਿਆਲਾ ’ਚ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਦਾ ਸਾਲਾਨਾ ਛਿੰਝ ਮੇਲਾ ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੇਲੇ ’ਚ ਵੱਖ-ਵੱਖ ਆਖੜਿਆਂ ਦੇ ਲਗਭਗ 22 ਪਹਿਲਵਾਨਾਂ ਨੇ ਹਿੱਸਾ ਲਿਆ ਤੇ ਦਰਸ਼ਕਾਂ ਨੂੰ ਰੋਮਾਂਚਕ ਕੁਸ਼ਤੀਆਂ ਦੇਖਣ ਨੂੰ ਮਿਲੀਆਂ। ਮੇਲੇ ਦੀ ਮੁੱਖ ਪਟਕੇ ਦੀ ਕੁਸ਼ਤੀ ’ਚ ਪ੍ਰਿਤਪਾਲ ਫਗਵਾੜਾ ਨੇ ਅਜੇ ਕੈਥਲ ਨੂੰ ਢਾਹ ਕੇ ਜਿੱਤ ਹਾਸਲ ਕੀਤੀ। ਦੂਜੀ ਕੁਸ਼ਤੀ ’ਚ ਗੌਰਵ ਮਾਛੀਵਾੜਾ ਨੇ ਜਲਾਲ ਈਰਾਨੀ ਨੂੰ ਹਰਾ ਕੇ ਬਾਜ਼ੀ ਮਾਰੀ। ਇਸ ਮੌਕੇ ਮਨੀ ਢਿੱਲੋਂ, ਸੋਨੀ ਢਿੱਲੋਂ ਅਤੇ ਵਰਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਸਮਾਗਮ ਦੌਰਾਨ ਮੇਜਰ ਸਿੰਘ, ਸੁਖਦੇਵ ਸਿੰਘ (ਸੇਵਾਮੁਕਤ ਥਾਣੇਦਾਰ) ਅਟਵਾਲ, ਸੁਖਵਿੰਦਰ ਸਿੰਘ ਸੋਹਲ ਜਗੀਰ, ਦਿਲਬਾਗ ਸਿੰਘ, ਗੁਰਤਾਬ ਸਿੰਘ, ਸੁਖਵਿੰਦਰ ਸਿੰਘ ਗਾਧਰਾ, ਗੁਰਭੇਜ ਸਿੰਘ ਗਾਧਰਾ (ਛਿੰਝ ਕਮੇਟੀ), ਬਲੰਦਾ ਉਧੋਵਾਲ ਛਿੰਝ ਕਮੇਟੀ ਸਮੇਤ ਕਈ ਪ੍ਰਮੁੱਖ ਵਿਅਕਤੀ ਮੌਜੂਦ ਸਨ। ਕੁਮੈਂਟੇਟਰ ਦੀ ਭੂਮਿਕਾ ਹਰਵਿੰਦਰ ਮਹੇਮ ਵੱਲੋਂ ਨਿਭਾਈ ਗਈ।