ਮੰਗਾਂ ਨੂੰ ਲੈ ਕੇ ਪ੍ਰਾਇਮਰੀ ਡਿਪਟੀ ਡੀਈਓ ਨੂੰ ਮਿਲਿਆ ਡੈਪੂਟੇਸ਼ਨ
ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਾਇਮਰੀ ਡਿਪਟੀ ਡੀਈਓ ਨੂੰ ਮਿਲਿਆ ਜੀਟੀਯੂ ਦਾ ਡੈਪੂਟੇਸ਼ਨ
Publish Date: Wed, 08 Apr 2026 07:51 PM (IST)
Updated Date: Wed, 08 Apr 2026 07:53 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦਾ ਡੈਪੂਟੇ•ਸ਼ਨ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਲੰਧਰ ਦੇ ਦਫਤਰ ’ਚ ਜ਼ਿਲ੍ਹਾ ਸਿੱਖਿਆ ਅਫਸਰ ਦੀ ਗੈਰ ਹਾਜ਼ਰੀ ’ਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮਨੀਸ਼ ਕੁਮਾਰ ਨੂੰ ਮਿਲਿਆ ਤੇ ਵਫਦ ਨੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਬਜਟ ਸਬੰਧੀ, ਜਿਨ੍ਹਾਂ ਬਲਾਕਾਂ ’ਚ ਬੀਪੀਈਓ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਉਸ ਬਲਾਕ ’ਚ ਬੀਪੀਈਓ ਦੇ ਬੈਠਣ ਦਾ ਕੋਈ ਪੱਕਾ ਦਿਨ ਫਿਕਸ ਕਰਨ ਤੇ ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਦੀਆਂ ਤਨਖਾਹਾਂ ਤੇ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕਲਾਰ, ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਮੱਕੜ, ਮੀਤ ਪ੍ਰਧਾਨ ਗੁਰਿੰਦਰ ਸਿੰਘ, ਪ੍ਰੈੱਸ ਸਕੱਤਰ ਵੇਦ ਰਾਜ, ਸਹਾਇਕ ਪ੍ਰੈੱਸ ਸਕੱਤਰ ਪ੍ਰੇਮ ਖਲਵਾੜਾ, ਜੁਆਇੰਟ ਸਕੱਤਰ ਕਮਲਦੇਵ ਸਿੰਘ ਕੁਲਭੂਸ਼ਨ ਗੁਪਤਾ, ਕਮੇਟੀ ਮੈਬਰ, ਮੰਗਲਜੀਤ ਸਿੰਘ, ਰਾਕੇਸ਼ ਕੁਮਾਰ, ਬਖਸੀ ਰਾਮ, ਜਗਸੀਰ ਫਿਲੌਰ, ਰਣਜੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ।