ਸੂਬਾ ਪੱਧਰ ’ਤੇ ਮਨਾਇਆ ਜਾਵੇ ਪ੍ਰਕਾਸ਼ ਪੁਰਬ : ਸੰਧੂ
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਫਿਲੌਰ ਵਿਖੇ ਰਾਜ ਪੱਧਰ ’ਤੇ ਮਨਾਇਆ ਜਾਵੇ-ਰਜਿੰਦਰ ਸੰਧੂ
Publish Date: Fri, 09 Jan 2026 06:49 PM (IST)
Updated Date: Fri, 09 Jan 2026 06:51 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਫਿਲੌਰ ਵਿਖੇ ਰਾਜ ਪੱਧਰੀ ’ਤੇ ਮਨਾਵੇ। ਇਹ ਮੰਗ ਹਲਕਾ ਫਿਲੌਰ ਦੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸੰਧੂ ਤੇ ਇਲਾਕੇ ਦੀਆਂ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਇੱਥੇ ਗੱਲਬਾਤ ਕਰਦਿਆਂ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਲੌਰ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਵੱਡੇ ਪੱਧਰ ’ਤੇ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਈ ਜਾਂਦੀ ਹੈ। ਇਸ ਵਿਚ ਵੱਡੀ ਗਿਣਤੀ ’ਚ ਦੇਸ਼ ਵਿਦੇਸ਼ ’ਚੋਂ ਸੰਗਤਾਂ ਹਾਜ਼ਰੀ ਲਗਵਾਉਣ ਲਈ ਆਉਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦਿਨ ਹਲਕਾ ਫਿਲੌਰ ’ਚ ਸਾਰੀਆਂ ਮੀਟ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ। ਇਸ ਮੌਕੇ ਇਕਬਾਲ ਸਿੰਘ ਭੈਣੀ, ਮਨੀ ਨੰਬਰਦਾਰ ਜੱਜਾਂ ਖੁਰਦ, ਹਰਜੀਤ ਸਿੱਧੂ, ਗੁਰਦਿਆਲ ਸਿੰਘ, ਸੋਨੂ ਗੜਾ, ਹਨੀ ਧੁਲੇਤਾ, ਵਿੱਕੀ ਅੱਪਰਾ ਤੇ ਹੋਰ ਸ਼ਾਮਲ ਸਨ।