ਦੋਆਬਾ ਕਾਲਜ ’ਚ ਆਧੁਨਿਕ ਤਕਨੀਕ ਦੀ ਵਿਵਹਾਰਕ ਵਰਤੋਂ ਬਾਰੇ ਦੱਸਿਆ
ਦੋਆਬਾ ਕਾਲਜ ’ਚ ‘ਏਆਈ-ਆਧਾਰਤ ਵੈੱਬ ਐਪ ਨਿਰਮਾਣ’ ’ਤੇ ਵਰਕਸ਼ਾਪ ਕਰਵਾਈ
Publish Date: Tue, 17 Mar 2026 07:29 PM (IST)
Updated Date: Tue, 17 Mar 2026 07:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਐਂਡ ਆਈਟੀ ਵਿਭਾਗ, ਐੱਮਆਈਟੀਐੱਸ ਅਕਾਦਮੀ ਤੇ ਕਾਲਜ ਦੇ ਇਨੋਵੇਸ਼ਨ ਕਾਊਂਸਲ ਅਗਾਵਾਈ ਹੇਠ ‘ਏਆਈ-ਆਧਾਰਤ ਵੈੱਬ ਐਪ ਨਿਰਮਾਣ ਵਿਸ਼ੇ ’ਤੇ ਇਕ ਬਹੁਤ ਹੀ ਜਾਣਕਾਰੀ ਭਰਪੂਰ ਤੇ ਇੰਟਰਐਕਟਿਵ ਵਰਕਸ਼ਾਪ ਕਰਵਾਈ। ਮੁੱਖ ਬੁਲਾਰੇ ਐੱਮਆਈਟੀਐੱਸ ਅਕਾਦਮੀ ਦੇ ਸੀਨੀਅਰ ਆਈਟੀ ਇੰਸਟ੍ਰਕਟਰ ਅਖਿਲ ਕਪੂਰ ਨੇ ਆਪਣੇ ਵਿਹਾਰਕ ਤੇ ਸਰਲ ਪੇਸ਼ਕਾਰੀ ਰਾਹੀਂ ਇਹ ਪ੍ਰਦਰਸ਼ਤ ਕੀਤਾ ਕਿ ਕਿਸ ਤਰ੍ਹਾਂ ਇਕ ਏਆਈ ਏਜੰਟ ਨੇ ਬਹੁਤ ਹੀ ਘੱਟ ਸਮੇਂ ’ਚ ਇਕ ਪੂਰੀ ਤਰ੍ਹਾਂ ਕਾਰਜ਼ਸ਼ੀਲ ਵੈੱਬ ਐਪਲੀਕੇਸ਼ਨ ’ਚ ਕਿਵੇਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਦੇ ਸੈਸ਼ਨ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀਆਂ ਦੀ ਵਿਵਾਹਰਕ ਵਰਤੋਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਏਆਈ ਏਜੰਟ ਨੂੰ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਨਾਲ ਜੋੜ ਕੇ, ਇਕ ਬੇਸਿਕ ਵੇਬਸਾਇਡ ਇੰਟਰਫੇਸ ਬਣਾ ਕੇ ਤੇ ਦੋਵਾਂ ਨੂੰ ਇੰਟਰਗ੍ਰੇਟ ਕਰਕੇ, ਉਸਨੂੰ ਬਹੁਤ ਹੀ ਘੱਟ ਸਮੇਂ ’ਚ ਇਕ ਸੰਪੂਰਨ ਐਪਲੀਕੇਸ਼ਨ ’ਚ ਬਦਲਿਆ ਜਾ ਸਕਦਾ ਹੈ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ’ਚ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸਿੱਖਣ ਤੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਬਦਲਦੀ ਤਕਨੀਕੀ ਦੁਨੀਆ ’ਚ ਪ੍ਰਤੀਯੋਗੀ ਤੇ ਭਵਿੱਖ ਲਈ ਤਿਆਰ ਰਹਿ ਸਕਣ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ ਤੇ ਪ੍ਰੋ. ਸਾਕਸ਼ੀ ਨੇ ਐੱਮਆਈਟੀਐੱਸ ਅਕਾਦਮੀ ਦੇ ਰਿਸੋਰਸ ਪਰਸਨ ਅਖਿਲ ਕਪੂਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।