ਪ੍ਰਕਾਸ਼ ਪੁਰਬ ਸਬੰਧੀ 25 ਤੋਂ 31 ਜਨਵਰੀ ਕੱਢੀਆਂ ਜਾਣਗੀਆਂ ਪ੍ਰਭਾਤ ਫੇਰੀਆਂ
ਦੁਸਾਂਝ ਕਲਾਂ ’ਚ ਪ੍ਰਕਾਸ਼ ਪੁਰਬ ਸਬੰਧੀ 25 ਤੋਂ 31 ਜਨਵਰੀ ਕੱਢੀਆ ਜਾਣਗੀਆ ਪ੍ਰਭਾਤ ਫੇਰੀਆ
Publish Date: Fri, 23 Jan 2026 06:36 PM (IST)
Updated Date: Fri, 23 Jan 2026 06:39 PM (IST)

- ਸੰਗਤ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪੋਸਟਰ ਜਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੁਸਾਂਝ ਕਲਾਂ : ਪਿੰਡ ਦੁਸਾਂਝ ਕਲਾਂ ਵਿਖੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਜੀ ਦੀ ਪ੍ਬੰਧਕ ਕਮੇਟੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਪ੍ਰਕਾਸ਼ ਪੁਰਬ ਸਬੰਧੀ ਪੋਸਟਰ ਜਾਰੀ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਨੇ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 25 ਤੋਂ 31 ਜਨਵਰੀ ਤਕ ਪ੍ਰਭਾਤ ਫੇਰੀਆਂ ਸਜਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 31 ਜਨਵਰੀ ਸਵੇਰ 8 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਪਹਿਨਾਉਣ ਦੀ ਸੇਵਾ ਨਿਭਾਈ ਜਾਵੇਗੀ ਅਤੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 1 ਫਰਵਰੀ ਨੂੰ ਸਵੇਰੇ 10 ਵਜੇ ਵਿਸ਼ਾਲ ਕੀਰਤਨ ਸਜਾਇਆ ਜਾਵੇਗਾ, ਨਗਰ ਕੀਰਤਨ ਸਮੇਂ ਪੰਥਕ ਢਾਡੀ ਜੱਥਾ ਆਇਆ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਨਗੇ। 2 ਫਰਬਰੀ ਸਵੇਰੇ 10 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨੀ ਜਥਾ ਰਸਭਿੰਨਾ ਕੀਰਤਨ ਕਰਨਗੇ। ਸ਼ਾਮ 7 ਵਜੇ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ ’ਚ ਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ ਆਇਆ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਪ੍ਧਾਨ ਰਜਿੰਦਰਪਾਲ, ਸਤਪਾਲ, ਸੈਕਟਰੀ ਮਨੋਹਰ ਲਾਲ, ਖ਼ਜ਼ਾਨਚੀ ਸੋਮ ਨਾਥ, ਸਹਾਇਕ ਖ਼ਜ਼ਾਨਚੀ ਸੁਰਜੀਤ ਪਾਲ, ਜਸਪਾਲ ਭੁੱਟਾ, ਸੁਰਿੰਦਰ ਪਾਲ, ਡਾ. ਓਮ ਪ੍ਰਕਾਸ਼, ਮੱਖਣ ਰਾਮ, ਸਤਪਾਲ ਸੱਤੀ, ਹੈਂਡ ਗ੍ਰੰਥੀ ਮੱਖਣ ਸਿੰਘ ਆਦਿ ਹਾਜ਼ਰ ਸਨ।