ਅੱਜ ਬਿਜਲੀ ਰਹੇਗੀ ਬੰਦ
ਨਕੋਦਰ ਦੇ ਕਈ ਇਲਾਕਿਆਂ ’ਚ 16 ਜਨਵਰੀ ਨੂੰ ਬਿਜਲੀ ਸਪਲਾਈ ਰਹੇਗੀ ਬੰਦ
Publish Date: Thu, 15 Jan 2026 08:03 PM (IST)
Updated Date: Thu, 15 Jan 2026 08:06 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ 16 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਐੱਸਡੀਓ ਵਨੀਤ ਮੰਗੋਤਰਾ ਨੇ ਦੱਸਿਆ ਕਿ 132 ਕੇਵੀ ਸਬ-ਸਟੇਸ਼ਨ ਨਕੋਦਰ ਤੋਂ ਚੱਲਦੇ 11 ਕੇਵੀ ਦੱਖਣੀ ਗੇਟ ਫੀਡਰ ਤੋਂ ਨਵੀਂ ਨਿਕਲ ਰਹੀ 11 ਕੇਵੀ ਸ਼ੇਰਪੁਰ ਸ਼ਹਿਰੀ ਫੀਡਰ ਲਾਈਨ ਦੇ ਕੰਮ ਲਈ ਇਹ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ 11 ਕੇਵੀ ਤਾਜ ਸਿਟੀ ਫੀਡਰ, 11 ਕੇਵੀ ਹਸਪਤਾਲ ਫੀਡਰ, 11 ਕੇਵੀ ਐੱਸਡੀਐੱਚ ਨਕੋਦਰ ਹਾਟ ਲਾਈਨ ਫੀਡਰ, 11 ਕੇਵੀ ਖੱਦਰ ਭੰਡਾਰ ਸਿਟੀ ਫੀਡਰ ਤੇ 11 ਕੇਵੀ ਨਵੀਂ ਅਬਾਦੀ ਫੀਡਰ ਤੋਂ ਸਪਲਾਈ ਲੈਣ ਵਾਲੇ ਇਲਾਕਿਆਂ ’ਚ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਹਾਲਾਂਕਿ ਕੰਮ ਦੀ ਸਥਿਤੀ ਅਨੁਸਾਰ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਬਿਜਲੀ ਵਿਭਾਗ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਬੰਦ ਹੋਣ ਦੌਰਾਨ ਪੈਦਾ ਹੋ ਸਕਣ ਵਾਲੀ ਅਸੁਵਿਧਾ ਲਈ ਸਹਿਯੋਗ ਕੀਤਾ ਜਾਵੇ।