ਫੀਡਰਾਂ ਦੀ ਮੁਰੰਮਤ ਕਾਰਨ ਸ਼ਹਿਰ ਦੇ ਇਲਾਕਿਆਂ ’ਚ ਅੱਠ ਘੰਟੇ ਬਿਜਲੀ ਬੰਦ ਰਹੀ
ਫੀਡਰਾਂ ਦੀ ਮੁਰੰਮਤ ਕਾਰਨ ਸ਼ਹਿਰ ਦੇ ਇਲਾਕਿਆਂ ’ਚ ਅੱਠ ਘੰਟੇ ਬਿਜਲੀ ਬੰਦ ਰਹੀ
Publish Date: Sun, 08 Feb 2026 07:49 PM (IST)
Updated Date: Sun, 08 Feb 2026 07:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਵਰਕਾਮ ਵੱਲੋਂ ਫੀਡਰਾਂ ਦੀ ਮੁਰੰਮਤ ਦਾ ਕੰਮ ਜਾਰੀ ਹੈ। ਇਸ ਮੁਰੰਮਤ ਕਾਰਨ ਲੋਕਾਂ ਨੂੰ ਕਈ ਘੰਟਿਆਂ ਤਕ ਬਿਜਲੀ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਗਰਮੀਆਂ ਨੂੰ ਧਿਆਨ ’ਚ ਰੱਖਦੇ ਹੋਏ ਫੀਡਰਾਂ ਦੇ ਨਾਲ-ਨਾਲ ਟਰਾਂਸਫਾਰਮਰਾਂ ਨੂੰ ਵੀ ਡੀਲੋਡ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰੱਖੀ ਜਾ ਰਹੀ ਹੈ। ਜਿਨ੍ਹਾਂ ਫੀਡਰਾਂ ’ਤੇ ਲੋਡ ਜ਼ਿਆਦਾ ਹੈ, ਉਨ੍ਹਾਂ ਨੂੰ ਡੀਲੋਡ ਕਰ ਕੇ ਸਬੰਧਿਤ ਇਲਾਕਿਆਂ ’ਚ ਲੋਡ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤੇ ਫਾਲਟ ਨਹੀਂ ਆਉਣਗੇ। ਐਤਵਾਰ ਨੂੰ ਗੁਰੂ ਰਵਿਦਾਸ ਨਗਰ, ਨਿਊ ਮਾਡਲ ਟਾਊਨ, ਰਾਮ ਵਾਟਿਕਾ ਫਲੈਟਸ, ਅਕਾਲ ਆਈ ਹਸਪਤਾਲ, ਤਲਵਾਰ ਹਸਪਤਾਲ, ਸੱਗਰ ਹਸਪਤਾਲ, ਸੇਂਟ ਸੋਲਜਰ ਸਕੂਲ ਤੇ ਨਾਲ ਲੱਗਦੇ ਇਲਾਕਿਆਂ ’ਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਬਿਜਲੀ ਬੰਦ ਰਹੀ। ਇਸ ਤੋਂ ਇਲਾਵਾ ਜਨਕ ਨਗਰ, ਉਜਾਲਾ ਨਗਰ, ਵੱਡਾ ਬਾਜ਼ਾਰ, ਗੁਲਾਬੀਆਂ ਮੁਹੱਲਾ, ਚੋਪੜਾ ਕਾਲੋਨੀ, ਹਰਗੋਬਿੰਦ ਨਗਰ, ਸਤ ਕਰਤਾਰ ਐਨਕਲੇਵ, ਬਲਦੇਵ ਨਗਰ, ਇੰਡਸਟ੍ਰੀਅਲ ਰਾਜਾ ਗਾਰਡਨ, ਬਸਤੀ ਦਾਨਿਸ਼ਮੰਦਾਂ, ਬਸਤੀ ਗੁਜਾਂ, ਸ਼ਿਵਾਜੀ ਨਗਰ, ਗਰੋਵਰ ਕਾਲੋਨੀ, ਮਨਜੀਤ ਨਗਰ ਤੇ ਦਿਲਬਾਗ ਨਗਰ ’ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਬਿਜਲੀ ਬੰਦ ਰਹੀ। ਪਾਵਰਕਾਮ ਦਾ ਕਹਿਣਾ ਹੈ ਕਿ ਸ਼ਹਿਰ ਦੇ ਵੱਖ-ਵੱਖ ਫੀਡਰਾਂ ਦੀ ਮੁਰੰਮਤ ਦੇ ਮੱਦੇਨਜ਼ਰ ਕੁਝ ਇਲਾਕਿਆਂ ’ਚ ਬਿਜਲੀ ਬੰਦ ਰੱਖੀ ਗਈ। ਕਈ ਫੀਡਰਾਂ ਨੂੰ ਡੀਲੋਡ ਕੀਤਾ ਜਾ ਰਿਹਾ ਹੈ ਤਾਂ ਜੋ ਇਲਾਕਿਆਂ ’ਚ ਲੋਡ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।