5 ਘੰਟੇ ਬਿਜਲੀ ਬੰਦ ਰਹੇਗੀ
ਅੱਜ 5 ਘੰਟੇ ਬਿਜਲੀ ਬੰਦ ਰਹੇਗੀ
Publish Date: Mon, 20 Apr 2026 06:50 PM (IST)
Updated Date: Mon, 20 Apr 2026 06:54 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਾਵਰਕਾਮ ਮੰਡਲ ਅੱਪਰਾ ਵੱਲੋਂ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ 21 ਅਪ੍ਰੈਲ ਨੂੰ ਇਲਾਕੇ ’ਚ ਬਿਜਲੀ ਸਪਲਾਈ ਬੰਦ ਰਹੇਗੀ। ਕਾਰਜਕਾਰੀ ਇੰਜੀਨੀਅਰ ਵਿਕਰਮਜੀਤ ਸਿੰਘ ਤੇ ਜੇਈਈ ਪਰਸ਼ੋਤਮ ਲਾਲ ਨੇ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ ਅੱਪਰਾ ’ਚ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਕਾਰਨ ਬਿਜਲੀ ਘਰ ਅੱਪਰਾ ਤੋਂ ਚੱਲਣ ਵਾਲੇ ਯੂਪੀਐੱਸ, ਅੱਪਰਾ ਸ਼ਹਿਰੀ ਫੀਡਰ ਤੇ ਏਪੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਅੱਪਰਾ ਮੰਡੀ ਤੇ ਆਸ-ਪਾਸ ਦੇ ਪਿੰਡਾਂ ਜਿਵੇਂ ਕਿ ਛੋਕਰਾਂ, ਚੱਕ ਸਾਹਬੂ, ਸਮਰਾੜੀ, ਜੱਜਾਂ ਖੁਰਦ, ਕੰਗਜਗੀਰ, ਤਰਖਾਣ ਮਜਾਰਾ, ਪਾਲਕਦੀਮ, ਪਾਲਨੋਂ ਲਾਂਦੜਾ, ਖਾਨਪੁਰ, ਗੜੀ ਮਹਾਂ ਸਿੰਘ, ਤੂਰਾਂ, ਕਟਾਣਾ, ਚੀਮਾ ਕਲਾਂ, ਚੀਮਾ ਖੁਰਦ ਤੇ ਲੋਹਗੜ੍ਹ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਬਿਜਲੀ ਸਬੰਧੀ ਕੰਮ ਪਹਿਲਾਂ ਹੀ ਨਿਬੇੜ ਲੈਣ।