ਪੋਸਟਮਾਰਟਮ ਮਗਰੋਂ ਵਿਦਿਆਰਥਣ ਦੀ ਲਾਸ਼ ਵਾਰਸਾਂ ਨੂੰ ਸੌਂਪੀ
ਸਕੂਲ ’ਚੋਂ ਮ੍ਰਿਤਕ ਮਿਲੀ ਵਿਦਿਆਰਥਣ ਦਾ ਹੋਇਆ ਪੋਸਟਮਾਰਟਮ, ਲਾਸ਼ ਵਾਰਸਾਂ ਨੂੰ ਸੌਂਪੀ
Publish Date: Tue, 03 Mar 2026 07:06 PM (IST)
Updated Date: Tue, 03 Mar 2026 07:08 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਸਕੂਲ ’ਚੋਂ ਪ੍ਰੀਖਿਆ ਲਈ ਐਡਮਿਟ ਕਾਰਡ ਲੈਣ ਗਈ ਵਿਦਿਆਰਥਣ ਦੀ ਭੇਦ ਭਰੇ ਹਾਲਾਤ ’ਚ ਸਕੂਲ ਦੇ ਕਮਰੇ ਅੰਦਰੋਂ ਮਿਲੀ ਲਾਸ਼ ਦਾ ਪੁਲਿਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ, ਜਦਕਿ ਵਾਰਸਾਂ ਵੱਲੋਂ ਲੜਕੀ ਦਾ ਅੰਤਿਮ ਸੰਸਕਾਰ ਅਗਲੇ ਦਿਨ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੀ ਰਾਤ ਅਧਿਆਪਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ, ਜਿਸ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ।