ਪੋਸਟਰ ਰਿਲੀਜ਼ ਸੈਮੀਨਾਰ 5 ਨੂੰ
ਗੁਰੂ ਰਵਿਦਾਸ ਜੀ ਦੇ ਸੈਮੀਨਾਰ ਪ੍ਰਤੀ ਪੋਸਟਰ ਰਿਲੀਜ ਸੈਮੀਨਾਰ 5 ਅਪ੍ਰੈਲ ਨੂੰ ਜਲੰਧਰ ’ਚ : ਪ੍ਰੋ ਭਾਟੀਆ
Publish Date: Sun, 29 Mar 2026 06:16 PM (IST)
Updated Date: Sun, 29 Mar 2026 06:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ 5 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਭਵਨ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦਾ ਪੋਸਟਰ ਸ਼੍ਰੀ ਗੁਰੂ ਰਵਿਦਾਸ ਮੰਦਰ ਬਸਤੀ ਨੌਂ ਬਸਤੀ ਗੁਜ਼ਾਂ ਦੇ ਗੁਰੂ ਘਰ ਵਿਖੇ ਸਭਾ ਦੇ ਅਹੁਦੇਦਾਰ ਦੀ ਹਾਜ਼ਰੀ ’ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਵੱਲੋਂ ਸਥਾਨਕ ਗੁਰੂ ਘਰ ਦੇ ਅਹੁਦੇਦਾਰਾਂ ਨੂੰ ਸੈਮੀਨਾਰ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ। ਇਹ ਸੈਮੀਨਾਰ 10 ਤੋਂ 2 ਵਜੇ ਤੱਕ ਹੋਵੇਗਾ। ਇਸ ਮੌਕੇ ਹਾਜ਼ਰ ਸਭਾ ਦੇ ਪ੍ਰਧਾਨ ਤਿਲਕ ਰਾਜ ਮੀਨੀਆ, ਜਨਰਲ ਸਕੱਤਰ ਉੱਤਮ ਸਾਰੰਗਲ, ਸੌਰਵ ਯਾਦਵ, ਸੁੱਚਾ ਰਾਮ ਸਾਰੰਗਲ, ਵਿੱਕੀ ਖਿੰਦਰ ਸੈਕਟਰੀ, ਪ੍ਰਿੰਸ ਖਿੰਦਰ ਵੱਲੋਂ ਇਸ ਸੈਮੀਨਾਰ ’ਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਵਰਣਨਯੋਗ ਹੈ ਕਿ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਤੇ ਚੀਫ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੇ ਉਪਰਾਲੇ ਸਦਕਾ ਪੰਜਾਬ ਭਰ ’ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਨਾਏ ਜਾ ਰਹੇ 650ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਗੁਰੂ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ’ਤੇ ਲੜੀਵਾਰ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ’ਚ ਸੈਮੀਨਾਰ ਕਰਵਾਇਆ।