ਮੇਹਰ ਚੰਦ ਬਹੁਤਕਨੀਕੀ ਕਾਲਜ ’ਚ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ
ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ “ਪੋਸਟਰ ਬਣਾਉਣ ਦੀ ਗਤੀਵਿਧੀ” ਕਰਵਾਈ
Publish Date: Tue, 03 Feb 2026 08:31 PM (IST)
Updated Date: Wed, 04 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮੌਕੇ ‘ਪੋਸਟਰ ਬਣਾਉਣ ਦੀ ਗਤੀਵਿਧੀ’ ਕੀਤੀ ਗਈ। ਨੋਡਲ ਅਫਸਰ ਕਪਿਲ ਓਹਰੀ ਤੇ ਸਵੀਪ ਇੰਚਾਰਜ ਪ੍ਰੀਤ ਕੰਵਲ ਵੱਲੋਂ ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ। ਸਾਰੇ ਵਿਦਿਆਰਥੀਆਂ ਨੇ ਗਤੀਵਿਧੀ ’ਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਸ਼ਾਨਦਾਰ ਪੋਸਟਰ ਬਣਾਏ। ਪ੍ਰਿੰਸੀਪਲ ਤੇ ਸਾਰੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸ ਸਮੇਂ ’ਤੇ ਸੰਜੇ ਬਾਂਸਲ, ਰਾਜੀਵ ਭਾਟੀਆ, ਮੰਜੂ ਮਨਚੰਦਾ, ਅਮਿਤ ਖੰਨਾ, ਰਾਜੀਵ ਸ਼ਰਮਾ, ਨੇਹਾ, ਸਾਰੇ ਬੀਐੱਲਓ ਤੇ ਹੋਰ ਸ਼ਾਮਲ ਸਨ। ਨੋਡਲ ਅਫਸਰ ਕਪਿਲ ਓਹਰੀ, ਪ੍ਰੀਤ ਕੰਵਲ ਤੇ ਸਾਰੇ ਵਿਦਿਆਰਥੀਆਂ ਦੇ ਯਤਨਾਂ ਸਦਕਾ ਇਹ ਪੋਸਟਰ ਬਣਾਉਣ ਸਮਾਰੋਹ ਨੇਪੜੇ ਚੜਿਆ।