ਲਾਇਲਪੁਰ ਖਾਲਸਾ ਕਾਲਜ ’ਚ ‘ਮੌਕ ਪਾਰਲੀਮੈਂਟ’ ਕਰਵਾਈ
ਲਾਇਲਪੁਰ ਖਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ‘ਮੌਕ ਪਾਰਲੀਮੈਂਟ’ ਕਰਵਾਇਆ
Publish Date: Fri, 10 Apr 2026 06:45 PM (IST)
Updated Date: Fri, 10 Apr 2026 06:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ‘ਮੌਕ ਪਾਰਲੀਮੈਂਟ’ ਕਰਵਾਇਆ, ਜਿਸ ’ਚ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮੌਕ ਪਾਰਲੀਮੈਂਟ ’ਚ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਦੀ ਬਜਾਏ ਜੀਵਨ ਦੀਆਂ ਵਾਸਤਵਿਕ ਸਥਿਤੀਆਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਵਿਭਾਗ ਨੂੰ ਇਸ ਮੌਕ ਪਾਰਲੀਮੈਂਟ ਸਫਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਅਨੁ ਕੁਮਾਰੀ ਨੇ ਦੱਸਿਆ ਕਿ ਇਸ ’ਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਬਲਰਾਜ ਕੌਰ ਮੁਖੀ ਅੰਗਰੇਜ਼ੀ ਵਿਭਾਗ, ਪ੍ਰੋ. ਅਹੂਜਾ ਸੰਦੀਪ ਇੰਚਾਰਜ ਜੀਐੱਮਸੀ, ਡਾ. ਜਸਵਿੰਦਰ ਕੌਰ ਮੁਖੀ ਈਵੀਐੱਸ, ਡਾ. ਬਲਵਿੰਦਰ ਸਿੰਘ ਬੋਲੀਨਾ ਡੀਨ ਕਲਚਰਲ ਅਫੇਅਰ, ਡਾ. ਕੁਲਦੀਪ ਸੋਢੀ ਡੀਨ ਵਿਦਿਆਰਥੀ ਭਲਾਈ (ਕਾਰਜਕਾਰੀ), ਡਾ. ਹਰਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਦਿਨਕਰ ਸ਼ਰਮਾ, ਪ੍ਰੋ. ਮੰਜੂ ਜੋਸ਼ੀ, ਡਾ. ਕਰਨਬੀਰ ਸਿੰਘ, ਡਾ. ਰਵਨੀਤ ਕੌਰ, ਡਾ. ਜੋਤੀ ਬੋਰਾ, ਡਾ. ਅਜੀਤਪਾਲ ਸਿੰਘ, ਡਾ.ਸਰਬਜੀਤ ਸਿੰਘ, ਪ੍ਰੋ. ਸੰਜੇ ਸ਼ਾਦ, ਪ੍ਰੋ. ਅਮਨ, ਪ੍ਰੋ. ਲਿਵਪ੍ਰੀਤ ਤੇ ਪ੍ਰੋ. ਜੀਨਤ ਵੀ ਮੌਜੂਦ ਸਨ। ਪ੍ਰੋ. ਅਨੁ ਕੁਮਾਰੀ ਨੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ, ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।