ਸਿਆਸੀ ਟਕਰਾਅ: ਸਰਕਾਰ ਦੀ ਰਡਾਰ 'ਤੇ ਸਿਰਫ਼ ਸੁਖਪਾਲ ਖਹਿਰਾ? ਪੂਰੇ ਪੰਜਾਬ ਨੂੰ ਛੱਡ ਮੈਨੂੰ ਕੀਤਾ ਜਾ ਰਿਹਾ ਟਾਰਗੇਟ
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਖ਼ਿਲਾਫ਼ ਕਈ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਪਣੇ ਸਰਪੰਚ ਪਰਮਜੀਤ ਸਿੰਘ ਕਲਸੀਆਂ ਤੋਂ ਹੈਰੋਇਨ ਬਰਾਮਦ ਹੋਈ ਹੈ। ਹਰ ਰੋਜ਼ ਕਤਲ ਹੋ ਰਹੇ ਹਨ ਤੇ ਇਨ੍ਹਾਂ ਦੇ ਆਪਣੇ ਲੋਕ ਮਾਰੇ ਜਾ ਰਹੇ ਹਨ। ਕਿਸਾਨਾਂ ਨਾਲ ਧਰਨਿਆਂ ਦੌਰਾਨ ਮਾਰਪੀਟ ਕੀਤੀ ਜਾ ਰਹੀ ਹੈ। ਔਰਤਾਂ ਨੂੰ ਢਾਲ ਬਣਾਕੇ ਉਨ੍ਹਾਂ ਦੇ ਖ਼ਿਲਾਫ਼ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਕਿੰਨੇ ਕੇਸ ਦਰਜ ਕੀਤੇ ਗਏ ਹਨ ਤੇ ਸਾਰੇ ਪੰਜਾਬ ਨੂੰ ਛੱਡ ਕੇ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਪੰਜਾਬ ਪ੍ਰੈੱਸ ਕਲੱਬ ’ਚ ਹੋਈ ਪ੍ਰੈੱਸ ਵਾਰਤਾ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਇ
Publish Date: Sun, 15 Mar 2026 09:09 AM (IST)
Updated Date: Sun, 15 Mar 2026 09:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਖ਼ਿਲਾਫ਼ ਕਈ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਪਣੇ ਸਰਪੰਚ ਪਰਮਜੀਤ ਸਿੰਘ ਕਲਸੀਆਂ ਤੋਂ ਹੈਰੋਇਨ ਬਰਾਮਦ ਹੋਈ ਹੈ। ਹਰ ਰੋਜ਼ ਕਤਲ ਹੋ ਰਹੇ ਹਨ ਤੇ ਇਨ੍ਹਾਂ ਦੇ ਆਪਣੇ ਲੋਕ ਮਾਰੇ ਜਾ ਰਹੇ ਹਨ। ਕਿਸਾਨਾਂ ਨਾਲ ਧਰਨਿਆਂ ਦੌਰਾਨ ਮਾਰਪੀਟ ਕੀਤੀ ਜਾ ਰਹੀ ਹੈ। ਔਰਤਾਂ ਨੂੰ ਢਾਲ ਬਣਾਕੇ ਉਨ੍ਹਾਂ ਦੇ ਖ਼ਿਲਾਫ਼ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਕਿੰਨੇ ਕੇਸ ਦਰਜ ਕੀਤੇ ਗਏ ਹਨ ਤੇ ਸਾਰੇ ਪੰਜਾਬ ਨੂੰ ਛੱਡ ਕੇ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਪੰਜਾਬ ਪ੍ਰੈੱਸ ਕਲੱਬ ’ਚ ਹੋਈ ਪ੍ਰੈੱਸ ਵਾਰਤਾ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲਾਂ ਕਹੀਆਂ।
ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਡੀਸੀ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਉਸਨੂੰ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੁਝ ਨਾ ਕੁਝ ਲੱਭ ਕੇ ਲਿਆਓ। ਉਨ੍ਹਾਂ ਲੁਧਿਆਣਾ ਦੇ ਬੀਡੀਪੀਓ ਕੁਲਵਿੰਦਰ ਰੰਧਾਵਾ ’ਤੇ ਕਈ ਗੰਭੀਰ ਦੋਸ਼ ਲਗਾਏ। ਕਿਹਾ ਕਿ 2023 ’ਚ ਕੁਲਵਿੰਦਰ ਰੰਧਾਵਾ ਖੰਨਾ ’ਚ ਤਾਇਨਾਤ ਸੀ ਤੇ ਉਸ ਸਮੇਂ ਉਸ ਨੇ 60 ਲੱਖ ਰੁਪਏ ਦਾ ਗਬਨ ਕੀਤਾ ਸੀ। ਉਸ ਵੇਲੇ ਆਪ ਦੇ ਐੱਮਐੱਲਏ ਵੱਲੋਂ ਉਸਨੂੰ ਮੁਅੱਤਲ ਕਰਵਾਇਆ ਗਿਆ ਸੀ ਤੇ ਵਿਜਿਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਸੀ। ਕੁਝ ਸਮੇਂ ਬਾਅਦ ਕੁਲਵਿੰਦਰ ਰੰਧਾਵਾ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਤੇ ਕਾਰਵਾਈ ਰੁਕ ਗਈ।
ਉਨ੍ਹਾਂ ਕਿਹਾ ਕਿ ਬੀਡੀਪੀਓ ਖ਼ਿਲਾਫ਼ ਵਿਜਿਲੈਂਸ ਬਿਊਰੋ ਨੂੰ ਚਿੱਠੀ ਲਿਖੀ ਹੈ, ਜਿਸ ’ਚ ਦੋਸ਼ ਲਗਾਇਆ ਕਿ 2022 ’ਚ ਪਿੰਡ ਘੁੱਗ ਵੇੜ ਢਿਲਵਾਂ ’ਚ ਨਾਲੀਆਂ ਤੇ ਸੀਵਰੇਜ ਲਈ 20 ਲੱਖ ਰੁਪਏ ਆਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਇਸ ’ਚੋਂ 19.70 ਲੱਖ ਰੁਪਏ ਉਸ ਨੇ ਆਪਣੇ ਦੋਸਤ ਸੁਖਵਿੰਦਰ ਸਿੰਘ ਦੇ ਖਾਤੇ ’ਚ ਆਰਟੀਜੀਐਸ ਕਰ ਦਿੱਤੇ। ਜਦੋਂ ਇਸ ਦੀ ਸ਼ਿਕਾਇਤ ਹੋਈ ਤਾਂ ਬੈਂਕ ’ਚ 13 ਲੱਖ ਰੁਪਏ ਤਿੰਨ ਐਂਟਰੀਆਂ ’ਚ ਵਾਪਸ ਪਾ ਦਿੱਤੇ ਗਏ, ਜਦਕਿ 6.70 ਲੱਖ ਰੁਪਏ ਦਾ ਕੋਈ ਪਤਾ ਨਹੀਂ ਲੱਗਿਆ। ਇਸ ਸਬੰਧੀ ਉਨ੍ਹਾਂ 4 ਮਾਰਚ ਨੂੰ ਵਿਜਿਲੈਂਸ ਚੀਫ਼ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ 10 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕੋਈ ਜਵਾਬ ਨਹੀਂ ਮਿਲਿਆ।