ਪਾਕਿਸਤਾਨ ’ਚ ਪੋਲੀਓ ਕਾਰਕੁੰਨ ਦੀ ਹੱਤਿਆ
ਪੇਸ਼ਾਵਰ (ਪੀਟੀਆਈ) : ਪਾਕਿਸਤਾਨ
Publish Date: Sat, 18 Apr 2026 08:50 PM (IST)
Updated Date: Sat, 18 Apr 2026 08:54 PM (IST)
ਪੇਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਦੇ ਬਾਹਰੀ ਇਲਾਕੇ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਕਾਰਕੁੰਨ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਹਮਲਾ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਉੱਪਨਗਰ ਉਰਮਰ ਪਿੰਡ ’ਚ ਚੱਲ ਰਹੀ ਪੋਲੀਓ ਖ਼ਾਤਮਾ ਮੁਹਿੰਮ ਦੌਰਾਨ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਹਮਲੇ ’ਚ ਮਾਰੇ ਗਏ ਪੋਲੀਓ ਕਾਰਕੁੰਨ ਦੀ ਪਛਾਣ ਸ਼ੋਏਬ ਅਲੀ ਦੇ ਰੂਪ ’ਚ ਹੋਈ ਹੈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਹਮਲੇ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਘਟਨਾ ਦੇ ਸਬੰਧ ’ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਅਜੇ ਤੱਕ ਕਿਸੇ ਵੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਬੰਨੂ ਜ਼ਿਲ੍ਹੇ ’ਚ ਤਿੰਨ ਪੋਲੀਓ ਕਾਰਕੁੰਨਾਂ ਨੂੰ ਅਗਵਾ ਕਰ ਲਿਆ ਸੀ।