ਨਿੱਜੀ ਸਕੂਲ ਦੇ ਐੱਮਡੀ ਨੂੰ ਨਾਲ ਜਲਾਲਾਬਾਦ ਲੈ ਗਈ ਪੁਲਿਸ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 27 Mar 2026 10:55 PM (IST)
Updated Date: Fri, 27 Mar 2026 10:59 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਇਕ ਨਿੱਜੀ ਸਕੂਲ ਦੇ ਐੱਮਡੀ ਤਰਵਿੰਦਰ ਸਿੰਘ ਰਾਜੂ ਨੂੰ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਫਾਜ਼ਿਲਕਾ ਪੁਲਿਸ ਨੇ ਆਪਣੇ ਨਾਲ ਲੈ ਗਿਆ। ਇਹ ਕਾਰਵਾਈ ਜਲਾਲਾਬਾਦ ’ਚ ਦਰਜ ਧੋਖਾਧੜੀ ਦੇ ਮਾਮਲੇ ’ਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਸਬੰਧਿਤ ਐੱਫਆਈਆਰ ਦੇ ਆਧਾਰ 'ਤੇ ਫਾਜ਼ਿਲਕਾ ਪੁਲਿਸ ਦੀ ਟੀਮ ਜਲੰਧਰ ਪੁੱਜੀ ਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇਸ ਮਾਮਲੇ ਵਿਚ ਥਾਣਾ ਸਦਰ ਜਲਾਲਾਬਾਦ ’ਚ ਮਾਡਲ ਟਾਊਨ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਰਾਜੂ, ਈਸ਼ਨ ਨਗਰ ਕਾਲੋਨੀ, ਬਸਤੀ ਸ਼ੇਖ ਦੇ ਰਹਿਣ ਵਾਲੇ ਸਿਕੰਦਰ ਲਾਲ, ਰਾਜੂ ਦੀ ਪਤਨੀ ਪ੍ਰੀਤਿੰਦਰ ਕੌਰ ਅਤੇ ਵਡਾਲੇ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਮੱਕੜ ਉਰਫ਼ ਬਿੱਟੂ ਮੱਕੜ ਖਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਐੱਫਆਈਆਰ ਵਡਾਲਾ ਚੌਕ ਦੇ ਰਹਿਣ ਵਾਲੇ ਇਸ਼ਾਨ ਮੱਕੜ ਦੇ ਬਿਆਨਾਂ 'ਤੇ ਕੀਤੀ ਗਈ ਹੈ।