ਪੁਲਿਸ ਮੁਲਾਜ਼ਮਾਂ ਨੇ ਡਿੱਗਿਆ ਮੋਬਾਈਲ ਮੋੜਿਆ
ਫਿਲੌਰ ’ਚ ਪੁਲਿਸ ਕਰਮਚਾਰੀਆਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ
Publish Date: Thu, 26 Feb 2026 07:37 PM (IST)
Updated Date: Thu, 26 Feb 2026 07:40 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਬ-ਡਵੀਜ਼ਨ ਫਿਲੌਰ ਦੇ ਦੋ ਪੁਲਿਸ ਕਰਮਚਾਰੀਆਂ ਅਲੀ ਮੁਹੰਮਦ ਤੇ ਕੁਲਦੀਪ ਕੁਮਾਰ ਨੇ ਇਮਾਨਦਾਰੀ ਦਾ ਪਰਚਾ ਦਿੰਦਿਆਂ ਇਕ ਵਿਅਕਤੀ ਦਾ ਡਿੱਗਿਆ ਹੋਇਆ ਮੋਬਾਈਲ ਫੋਨ ਵਾਪਸ ਕਰ ਦਿੱਤਾ। ਜਾਣਕਾਰੀ ਮੁਤਾਬਕ ਦੋਵੇਂ ਕਰਮਚਾਰੀ ਕਿਲ੍ਹਾ ਰੋਡ ਵੱਲ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਰਸਤੇ ’ਚ ਇਕ ਮੋਬਾਈਲ ਡਿੱਗਿਆ ਮਿਲਿਆ। ਫੋਨ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਸੰਪਰਕ ਕਰਕੇ ਮਾਲਕ ਬਾਰੇ ਜਾਣਕਾਰੀ ਹਾਸਲ ਕੀਤੀ। ਪਤਾ ਲੱਗਣ ’ਤੇ ਮੋਬਾਇਲ ਪਿੰਡ ਥਲਾ ਦੇ ਦਿਲਪ੍ਰੀਤ ਸਿੰਘ ਦਾ ਹੈ, ਦੋਵੇਂ ਕਰਮਚਾਰੀਆਂ ਨੇ ਉਸ ਨਾਲ ਸੰਪਰਕ ਕਰਕੇ ਉਸਦਾ ਮੋਬਾਈਲ ਵਾਪਸ ਕਰ ਦਿੱਤਾ। ਫੋਨ ਮਿਲਣ ’ਤੇ ਦਿਲਪ੍ਰੀਤ ਸਿੰਘ ਤੇ ਇਲਾਕਾ ਵਾਸੀਆਂ ਨੇ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ।