ਪੁਲਿਸ ਡੀਏਵੀ ਸਕੂਲ ’ਚ ਜੀਵੰਤ ਕਹਾਣੀ ਸੁਣਾਉਣ ਦਾ ਮੁਕਾਬਲਾ
ਪੁਲਿਸ ਡੀਏਵੀ ਪਬਲਿਕ ਸਕੂਲ ’ਚ ਜੀਵੰਤ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ
Publish Date: Wed, 04 Feb 2026 07:48 PM (IST)
Updated Date: Thu, 05 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਵਿਚ ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਮੀ ਵਿਜ ਦੀ ਅਗਵਾਈ ਹੇਠ ਜੀਵੰਤ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ। ਪ੍ਰੋਗਰਾਮ ਵਿਚ ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੇ ਨਿਰਣਾਇਕ ਮੰਡਲ ਵਿਚ ਨੀਰਜ ਸੈਨੀ ਤੇ ਅਮਿਤ ਸੋਹਲ ਸ਼ਾਮਲ ਸਨ। ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਸਮੂਹਕ ਤੌਰ ’ਤੇ ਵੱਖ-ਵੱਖ ਪ੍ਰੋਪਸ ਤੇ ਗਾਇਨ ਦੀ ਵਰਤੋਂ ਕਰਦਿਆਂ ਦੋ ਕਹਾਣੀਆਂ ਦ ਇਨਵਿਜ਼ੀਬਲ ਵਿੰਗਜ਼ ਆਫ਼ ਦਿਆਲਤਾ ਤੇ ਦ ਫੋਰੈਸਟ ਆਫ਼ ਮੈਨੀ ਟੈਲੈਂਟਸ ਪੇਸ਼ ਕੀਤੀਆਂ। ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਕਹਾਣੀਆਂ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ। ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਿ ਗੋਲਡਨ ਟਚ, ਪਾਵਰ ਆਫ਼ ਸਮਾਲ ਡੇਲੀ ਹੈਬਿਟਸ, ਦਿ ਮਿਲਕਮੇਡ ਐਂਡ ਹਰ ਪਾਇਲ, ਦਿ ਪਾਈਡ ਪਾਈਪਰ ਆਫ਼ ਹੈਮਲਿਨ ਸਮੇਤ ਹੋਰ ਕਈ ਮਨਮੋਹਕ ਕਹਾਣੀਆਂ ਸੋਲੋ ਪ੍ਰਦਰਸ਼ਨਾਂ ਰਾਹੀਂ ਪੇਸ਼ ਕੀਤੀਆਂ। ਨਤੀਜਿਆਂ ਅਨੁਸਾਰ, ਚੌਥੀ ਜਮਾਤ ’ਚ ਪਹਿਲਾ ਸਥਾਨ ਸ਼ਾਂਭਵੀ ਤੇ ਰੁਦਰ ਸ਼ਰਮਾ ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਰਮਨੀਕ ਸਿੰਘ ਤੇ ਦੀਪਾਂਸ਼ੂ ਨੂੰ ਮਿਲਿਆ, ਜਦਕਿ ਤੀਸਰੇ ਸਥਾਨ ’ਤੇ ਕਾਵਿਆਂਸ਼, ਲਕਸ਼ੈ ਰਾਜ ਤੇ ਹਰਸ਼ਿਤਾ ਰਹੇ। ਪੰਜਵੀਂ ਜਮਾਤ ’ਚ ਜੀਵੰਤਿਕਾ ਤੇ ਰਿੱਧੀ ਨੇ ਪਹਿਲਾ ਸਥਾਨ ਹਾਸਲ ਕੀਤਾ, ਨਵਿਆ ਤੇ ਪ੍ਰਨਿਆ ਦੂਸਰੇ ਸਥਾਨ ’ਤੇ ਰਹੀਆਂ ਤੇ ਰਾਬਿਆ ਤੇ ਸੁਰਲਗਨ ਤੀਸਰੇ ਸਥਾਨ ’ਤੇ ਰਹੀਆਂ। ਪੂਰਾ ਪ੍ਰੋਗਰਾਮ ਦੂਜੀ ਤੋਂ ਪੰਜਵੀਂ ਜਮਾਤ ਦੀ ਸੁਪਰਵਾਈਜ਼ਰ ਗਾਰਗੀ ਸ਼ਰਮਾ ਦੀ ਦੇਖਰੇਖ ਹੇਠ ਸੰਪੰਨ ਹੋਇਆ।